ਇਜ਼ਰਾਈਲੀ ਫੌਜ ਲੇਬਨਾਨ ਵਿੱਚ ਦਾਖਲ ਹੋਈ: ਇਜ਼ਰਾਇਲੀ ਫੌਜ ਨੇ ਲੇਬਨਾਨ ਵਿੱਚ ਜ਼ਮੀਨੀ ਹਮਲਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਈਡੀਐਫ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਲੇਬਨਾਨ ਵਿੱਚ ਦਾਖਲ ਹੋਇਆ। ਜ਼ਮੀਨੀ ਹਮਲਾ ਉੱਤਰੀ ਸਰਹੱਦ ਦੇ ਨੇੜੇ ਸਥਿਤ ਲੇਬਨਾਨ ਦੇ ਪਿੰਡਾਂ ‘ਤੇ ਕੀਤਾ ਗਿਆ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਹਿਜ਼ਬੁੱਲਾ ਅੱਤਵਾਦੀ ਉੱਤਰੀ ਇਜ਼ਰਾਈਲ ‘ਚ ਹਮਲੇ ਲਈ ਉਨ੍ਹਾਂ ਦੀ ਵਰਤੋਂ ਕਰਦੇ ਹਨ। ਲੇਬਨਾਨ ‘ਚ ਸ਼ੁਰੂ ਕੀਤੇ ਗਏ ਜ਼ਮੀਨੀ ਆਪ੍ਰੇਸ਼ਨ ਸਹੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ।