ਚੇਨਈ ਪੁਲਿਸ ਨੇ ਤਾਮਿਲਨਾਡੂ ਬਸਪਾ ਪ੍ਰਧਾਨ ਆਰਮਸਟਰਾਂਗ ਕਤਲ ਕੇਸ ਵਿੱਚ ਇੱਕ ਮੁਲਜ਼ਮ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ। ਚੇਨਈ ਪੁਲਿਸ ਮੁਤਾਬਕ ਪੁਲਿਸ ਨੂੰ ਇਸ ਕਤਲ ਕਾਂਡ ਵਿੱਚ ਥੀਰੂ ਵੇਂਗਡਮ ਨਾਮ ਦੇ ਇੱਕ ਅਪਰਾਧੀ ਦੀ ਤਲਾਸ਼ ਸੀ।
ਅੱਜ ਤੜਕੇ ਇਸ ਮੁਲਜ਼ਮ ਬਾਰੇ ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਮਾਧਵਰਮ ਇਲਾਕੇ ਵਿੱਚ ਉਸ ਦੇ ਕਥਿਤ ਟਿਕਾਣੇ ’ਤੇ ਛਾਪਾ ਮਾਰਿਆ। ਜਦੋਂ ਇਸ ਬਦਮਾਸ਼ ਨੇ ਪੁਲਸ ਟੀਮ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ ਮਾਰ ਦਿੱਤਾ।