ED ਛਾਪੇਮਾਰੀ: ਕਰਨਾਟਕ ‘ਚ ਗੈਰ-ਕਾਨੂੰਨੀ ਮਨੀ ਟਰਾਂਸਫਰ ਮਾਮਲੇ ‘ਚ ਈਡੀ ਦੀ ਛਾਪੇਮਾਰੀ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ। ਕੇਂਦਰੀ ਜਾਂਚ ਏਜੰਸੀ ਨੇ ਸਾਬਕਾ ਰਾਜ ਮੰਤਰੀ ਬੀ ਨਗੇਂਦਰ ਅਤੇ ਕਾਂਗਰਸ ਵਿਧਾਇਕ ਬਸਨਗੌੜਾ ਡੱਡਲ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਈਡੀ ਨੇ ਸੂਬੇ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਮਾਮਲਾ ਕਰਨਾਟਕ ਮਹਾਰਿਸ਼ੀ ਵਾਲਮੀਕਿ ਅਨੁਸੂਚਿਤ ਜਨਜਾਤੀ ਵਿਕਾਸ ਨਿਗਮ ਲਿਮਟਿਡ ਦੇ ਬੈਂਕ ਖਾਤਿਆਂ ‘ਚੋਂ 89.63 ਕਰੋੜ ਰੁਪਏ ਦੇ ਕਥਿਤ ਗੈਰ-ਕਾਨੂੰਨੀ ਟਰਾਂਸਫਰ ਨਾਲ ਸਬੰਧਤ ਹੈ।