ਚੀਨ ਸ਼ੀ ਜਿਨਪਿੰਗ : ਚੀਨ ਦੀ ਜਿਨਪਿੰਗ ਸਰਕਾਰ ਨੇ ਵਿਦੇਸ਼ੀ ਸ਼ੈਲੀ ਦਾ ਵਿਰੋਧ ਕਰਨ ਅਤੇ ਚੀਨੀ ਆਰਕੀਟੈਕਚਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 2018 ਵਿੱਚ ਇਸਲਾਮ ਦੇ ਸਿਨਿਕੀਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ। ਇਸ ਦਾ ਅਸਰ ਇਸ ਲਈ ਵੀ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਚੀਨ ਦੀਆਂ ਮਸਜਿਦਾਂ ਤੋਂ ਅਰਬੀ ਸਟਾਈਲ ਨੂੰ ਲਗਾਤਾਰ ਹਟਾਇਆ ਜਾ ਰਿਹਾ ਹੈ। ਹੁਣ ਚੀਨ ਵਿੱਚ ਅਰਬੀ ਸ਼ੈਲੀ ਵਿੱਚ ਬਣੀ ਆਖਰੀ ਵੱਡੀ ਮਸਜਿਦ ਦੀ ਇਮਾਰਤ ਵਿੱਚ ਕਈ ਬਦਲਾਅ ਕੀਤੇ ਗਏ ਹਨ। ਮਸਜਿਦ ਦੇ ਗੁੰਬਦ ਅਤੇ ਮੀਨਾਰ ਵੀ ਬਦਲ ਦਿੱਤੇ ਗਏ। ਇਹ ਹੁਣ ਅਰਬੀ ਸਟਾਈਲ ਦੀ ਬਜਾਏ ਚੀਨੀ ਸਟਾਈਲ ‘ਚ ਨਜ਼ਰ ਆ ਰਹੀ ਹੈ। ਹੁਣ ਤੱਕ ਚੀਨ ਵਿੱਚ ਕਈ ਮਸਜਿਦਾਂ ਦੇ ਗੁੰਬਦ ਅਤੇ ਮੀਨਾਰ ਇਸੇ ਤਰ੍ਹਾਂ ਹਟਾਏ ਜਾ ਚੁੱਕੇ ਹਨ। ਇਸ ਸਬੰਧੀ ਸਭ ਤੋਂ ਵੱਡੀ ਮੁਹਿੰਮ ਸ਼ਿਨਜਿਆਂਗ ਵਿੱਚ ਚਲਾਈ ਗਈ ਹੈ। ਕਮਿਊਨਿਸਟ ਪਾਰਟੀ ਦੇ ਨੇਤਾ ਜਿੰਗਰੂਈ ਨੇ ਕਿਹਾ ਸੀ ਕਿ ਮੁਸਲਿਮ ਬਹੁਗਿਣਤੀ ਵਾਲੇ ਸੂਬੇ ‘ਚ ਇਸਲਾਮ ਦਾ ਸਿਨਿਕੀਕਰਨ ਜ਼ਰੂਰੀ ਹੈ।
ਮਸਜਿਦਾਂ ਨੂੰ ਢਾਹੁਣ ਦੇ ਇਲਜ਼ਾਮ
ਸ਼ੀ ਜਿਨਪਿੰਗ ਨੇ ਸਭ ਤੋਂ ਪਹਿਲਾਂ 2016 ਵਿੱਚ ਰਾਸ਼ਟਰੀ ਧਾਰਮਿਕ ਕਾਰਜ ਸੰਮੇਲਨ ਵਿੱਚ ਇਸਲਾਮ ਦੇ ਸਿਨਿਕੀਕਰਨ ਬਾਰੇ ਚਰਚਾ ਕੀਤੀ ਸੀ। ਸਾਲ 2017 ਵਿੱਚ ਚੀਨੀ ਸਰਕਾਰ ਨੇ ਮੁਸਲਮਾਨਾਂ ਪ੍ਰਤੀ ਸਖ਼ਤ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ। 2017 ਤੋਂ ਚੀਨ ਨੇ ਮੁਸਲਮਾਨਾਂ ਵਿਰੁੱਧ ਕੀਤੀਆਂ ਕਾਰਵਾਈਆਂ ਨੂੰ ਧਾਰਮਿਕ ਕੱਟੜਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਇਸ ਵਿਚ ਉਇਗਰ ਮੁਸਲਮਾਨਾਂ ਦੇ ਧਾਰਮਿਕ ਰੀਤੀ ਰਿਵਾਜਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਬਾਰੇ ‘ਚ ਚੀਨੀ ਅਧਿਕਾਰੀਆਂ ‘ਤੇ ਸ਼ਿਨਜਿਆਂਗ ‘ਚ ਮਸਜਿਦਾਂ ਨੂੰ ਢਾਹੁਣ ਦਾ ਵੀ ਇਲਜ਼ਾਮ ਲਗਾਇਆ ਗਿਆ ਹੈ, ਕਿਉਂਕਿ ਇੱਥੇ ਹੀ ਜ਼ਿਆਦਾਤਰ ਇਹ ਕਾਰਵਾਈ ਸ਼ੁਰੂ ਹੋਈ ਹੈ।
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ
ਇਸ ਕਾਰਵਾਈ ਨੂੰ ਲੈ ਕੇ ਚੀਨ ‘ਤੇ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਵੀ ਲੱਗਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੇ 2022 ਦੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਚੀਨੀ ਸਰਕਾਰ ਨੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕੀਤੀ ਹੈ। ਅੰਤਰਰਾਸ਼ਟਰੀ ਆਲੋਚਨਾ ਦੇ ਬਾਵਜੂਦ ਚੀਨ ਆਪਣੀ ਨੀਤੀ ਤੋਂ ਪਿੱਛੇ ਨਹੀਂ ਹਟਿਆ ਹੈ। ਹਿਊਮਨ ਰਾਈਟਸ ਵਾਚ ਦੀ ਨਵੰਬਰ 2023 ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਸਰਕਾਰ ਦੀ ਸ਼ਿਨਜਿਆਂਗ, ਨਿੰਗਜ਼ੀਆ ਅਤੇ ਗਾਂਸੂ ਸੂਬਿਆਂ ਵਿਚ ਮਸਜਿਦਾਂ ਅਤੇ ਮੁਸਲਮਾਨਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੀ ਮੁਹਿੰਮ ਚੱਲ ਰਹੀ ਹੈ। ਹੁਣ ਚੀਨ ਵਿੱਚ ਅਰਬੀ ਸ਼ੈਲੀ ਵਿੱਚ ਬਣੀ ਆਖਰੀ ਵੱਡੀ ਮਸਜਿਦ ਦੀ ਇਮਾਰਤ ਵਿੱਚ ਕਈ ਬਦਲਾਅ ਕੀਤੇ ਗਏ ਹਨ। ਮਸਜਿਦ ਦੇ ਗੁੰਬਦ ਅਤੇ ਮੀਨਾਰ ਵੀ ਬਦਲ ਦਿੱਤੇ ਗਏ ਹਨ।