ਦਿੱਲੀ ਵਿੱਚ ਲੋਕ ਸਭਾ ਚੋਣਾਂ ਵਾਲੇ ਦਿਨ 25 ਮਈ ਨੂੰ ਦਿੱਲੀ ਮੈਟਰੋ ਰੇਲ ਸੇਵਾਵਾਂ ਸਵੇਰੇ 4:00 ਵਜੇ ਤੋਂ ਸਾਰੀਆਂ ਲਾਈਨਾਂ ‘ਤੇ ਸ਼ੁਰੂ ਹੋ ਜਾਣਗੀਆਂ ਤਾਂ ਜੋ ਚੋਣ ਡਿਊਟੀ ਲਈ ਤਾਇਨਾਤ ਕਰਮਚਾਰੀ ਇਸ ਸਹੂਲਤ ਦਾ ਲਾਭ ਲੈ ਸਕਣ। ਸਾਰੀਆਂ ਲਾਈਨਾਂ ‘ਤੇ ਰੇਲ ਗੱਡੀਆਂ ਸਵੇਰੇ 06:00 ਵਜੇ ਤੱਕ 30 ਮਿੰਟ ਦੇ ਅੰਤਰਾਲ ‘ਤੇ ਚੱਲਣਗੀਆਂ। ਸਵੇਰੇ 6:00 ਵਜੇ ਤੋਂ ਬਾਅਦ, ਆਮ ਮੈਟਰੋ ਰੇਲ ਸੇਵਾਵਾਂ ਦਿਨ ਭਰ ਚੱਲਣਗੀਆਂ। ਡੀਐਮਆਰਸੀ ਨੇ ਇਹ ਜਾਣਕਾਰੀ ਦਿੱਤੀ।