ਅਯੁੱਧਿਆ ਦੇ ਰਾਮ ਮੰਦਰ ਦੇ ਨਿਯਮਾਂ ‘ਚ ਇਕ ਵਾਰ ਫਿਰ ਵੱਡਾ ਬਦਲਾਅ ਕੀਤਾ ਗਿਆ ਹੈ। ਪੁਜਾਰੀ ਹੁਣ ਭਗਵੇਂ ਰੰਗ ਦੀ ਬਜਾਏ ਪੀਲੇ ਰੰਗ ਦੇ ਰਵਾਇਤੀ ਕੱਪੜਿਆਂ ਵਿੱਚ ਨਜ਼ਰ ਆਉਣਗੇ। ਇਸ ਨਾਲ ਹੁਣ ਪੁਜਾਰੀ ਵੀ ਮੰਦਰ ‘ਚ ਫੋਨ ਨਹੀਂ ਲਿਜਾ ਸਕਣਗੇ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਮੰਦਰ ਟਰੱਸਟ ਨੇ ਹੋਰ ਹਦਾਇਤਾਂ ਦੇ ਨਾਲ ਪੁਜਾਰੀਆਂ ਲਈ ਨਵਾਂ ਡਰੈੱਸ ਕੋਡ ਵੀ ਜਾਰੀ ਕੀਤਾ ਹੈ। ਇਸ ਮੁਤਾਬਕ ਹੁਣ ਪੁਜਾਰੀ ਪੀਲੇ ਰੰਗ ਦੀ ਧੋਤੀ, ਚੌਂਬਦੀ (ਇੱਕ ਕਿਸਮ ਦਾ ਕੁੜਤਾ) ਅਤੇ ਪੱਗ ਵਿੱਚ ਨਜ਼ਰ ਆਉਣਗੇ। ਪਹਿਲਾਂ ਰਾਮ ਮੰਦਰ ਪੁਜਾਰੀਆਂ ਨੇ ਭਗਵਾ ਕੁੜਤਾ, ਦਸਤਾਰ ਅਤੇ ਧੋਤੀ ਪਹਿਨੀ ਹੋਈ ਸੀ।