ਜੇਕਰ ਤੁਸੀਂ ਇਸ ਖੂਬਸੂਰਤੀ ਨੂੰ ਨਹੀਂ ਪਛਾਣ ਸਕੇ ਤਾਂ ਤੁਹਾਨੂੰ ਦੱਸ ਦੇਈਏ ਕਿ ਉਹ ਹੈ ਬੀ-ਟਾਊਨ ਦੀ ਗਲੈਮਰਸ ਗਰਲ ਭੂਮੀ ਪੇਡਨੇਕਰ। ਜਿਸ ਨੇ ਆਪਣੀ ਹਰ ਫਿਲਮ ‘ਚ ਆਊਟ ਆਫ ਬਾਕਸ ਕਿਰਦਾਰ ਨਿਭਾਇਆ ਅਤੇ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ।
ਭੂਮੀ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2015 ‘ਚ ਆਈ ਫਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਹੋਈ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਆਯੁਸ਼ਮਾਨ ਖੁਰਾਨਾ ਨਜ਼ਰ ਆਏ ਸਨ।
ਇਸ ਫਿਲਮ ‘ਚ ਆਪਣੀ ਭੂਮਿਕਾ ਨੂੰ ਬਿਹਤਰ ਬਣਾਉਣ ਲਈ ਭੂਮੀ ਨੇ ਆਪਣਾ ਭਾਰ ਕਰੀਬ 12 ਕਿਲੋ ਵਧਾਇਆ ਸੀ। ਫਿਲਮ ਵਿੱਚ ਅਦਾਕਾਰੀ ਨੂੰ ਇੰਨਾ ਪਸੰਦ ਕੀਤਾ ਗਿਆ ਸੀ ਕਿ ਇਸ ਦੇ ਲਈ ਉਸਨੇ ਫਿਲਮਫੇਅਰ, ਸਟਾਰਡਸਟ, ਜ਼ੀ ਸਿਨੇ ਅਵਾਰਡ, ਬੈਸਟ ਡੈਬਿਊਟੈਂਟ ਸ਼੍ਰੇਣੀ ਵਿੱਚ ਆਈਫਾ ਅਵਾਰਡ ਜਿੱਤੇ।
ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭੂਮੀ ਪੇਡਨੇਕਰ ‘ਦਮ ਲਗਾ ਕੇ ਹਈਸ਼ਾ’ ਤੋਂ ਪਹਿਲਾਂ ਵੀ ਇੰਡਸਟਰੀ ‘ਚ ਕੰਮ ਕਰ ਚੁੱਕੀ ਹੈ। ਉਸਨੇ 2023 ਵਿੱਚ Mashable India ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸਨੇ ਯਸ਼ਰਾਜ ਫਿਲਮਜ਼ ਵਿੱਚ ਫੇਸਮ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਦੀ ਸਹਾਇਤਾ ਕੀਤੀ ਸੀ।
ਭੂਮੀ ਨੇ ਫਿਲਮ ‘ਬੈਂਡ ਬਾਜਾ ਬਾਰਾਤ’ ਲਈ ਫਿਲਮ ਦੇ ਕਈ ਹੋਰ ਕਲਾਕਾਰਾਂ ਦੇ ਨਾਲ ਰਣਵੀਰ ਸਿੰਘ ਦਾ ਆਡੀਸ਼ਨ ਦਿੱਤਾ ਸੀ। ਇਸ ਦੇ ਲਈ ਉਸ ਨੂੰ 7 ਹਜ਼ਾਰ ਰੁਪਏ ਤਨਖਾਹ ਦਿੱਤੀ ਗਈ ਸੀ।
ਆਪਣੇ ਕਰੀਅਰ ‘ਚ ਹੁਣ ਤੱਕ ਭੂਮੀ ਨੇ ‘ਟਾਇਲਟ ਏਕ ਪ੍ਰੇਮ ਕਥਾ’, ‘ਸ਼ੁਭ ਮੰਗਲ ਸਾਵਧਾਨ’, ‘ਬਾਲਾ’, ‘ਪਤੀ ਪਤਨੀ ਔਰ ਵੋ’, ‘ਸਾਂਦ ਕੀ ਆਂਖ’ ਅਤੇ ‘ਬਧਾਈ ਦੋ’ ਵਰਗੀਆਂ ਫਿਲਮਾਂ ‘ਚ ਸ਼ਾਨਦਾਰ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਉਸ ਦਾ ਨਾਂ ਟਾਪ ਅਭਿਨੇਤਰੀਆਂ ਦੀ ਸੂਚੀ ‘ਚ ਸ਼ਾਮਲ ਹੈ।
ਭੂਮੀ ਪੇਡਨੇਕਰ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਅੱਜ ਇਹ ਅਭਿਨੇਤਰੀ ਕਰੀਬ 15 ਕਰੋੜ ਰੁਪਏ ਦੀ ਮਾਲਕ ਬਣ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇੱਕ ਫਿਲਮ ਲਈ 2 ਤੋਂ 3 ਕਰੋੜ ਰੁਪਏ ਚਾਰਜ ਕਰਦੀ ਹੈ।
ਪ੍ਰਕਾਸ਼ਿਤ: 18 ਜੁਲਾਈ 2024 01:32 PM (IST)
ਟੈਗਸ: