ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ‘ਤੇ ਸ਼ੁੱਕਰਵਾਰ ਨੂੰ ਵੱਡਾ ਅਸਰ ਦੇਖਣ ਨੂੰ ਮਿਲਿਆ। ਵਿੰਡੋਜ਼ ਸਰਵਿਸਿਜ਼ ‘ਚ ਦਿੱਕਤਾਂ ਕਾਰਨ ਦੁਨੀਆ ਭਰ ਦੇ ਯੂਜ਼ਰਸ ਪ੍ਰੇਸ਼ਾਨ ਸਨ। ਯੂਜ਼ਰਸ ਬਲੂ ਸਕ੍ਰੀਨ ਡੈਥ ਐਰਰ ਮਿਲਣ ਦੀ ਸ਼ਿਕਾਇਤ ਕਰ ਰਹੇ ਹਨ। ਮਾਈਕ੍ਰੋਸਾਫਟ ਦੇ ਆਪਰੇਟਿੰਗ ਸਿਸਟਮ ‘ਤੇ ਕੰਮ ਕਰਨ ਵਾਲੇ ਨਿੱਜੀ ਕੰਪਿਊਟਰ ਅਤੇ ਲੈਪਟਾਪ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ ਹਨ।