"ਜੰਗਲੀ ਜੰਗਲੀ ਪੰਜਾਬ" ਇਹ 10 ਜੁਲਾਈ 2024 ਨੂੰ ਰਿਲੀਜ਼ ਹੋਈ ਹੈ ਅਤੇ ਲੋਕ ਇਸ ਫਿਲਮ ਦੇ ਪ੍ਰਸ਼ੰਸਕ ਬਣ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਸਿਮਰਪ੍ਰੀਤ ਸਿੰਘ ਨੇ ਕੀਤਾ ਹੈ ਅਤੇ ਇਸ ਫਿਲਮ ‘ਚ ਪੱਤਰਲੇਖਾ, ਇਸ਼ਿਤਾ ਰਾਜ, ਮਨਜੋਤ ਸਿੰਘ, ਵਰੁਣ ਸ਼ਰਮਾ, ਰਾਜੇਸ਼ ਸ਼ਰਮਾ, ਗੋਪਾਲ ਦੱਤ, ਅਰੁਣ ਮਲਿਕ, ਜੱਸੀ ਗਿੱਲ ਵਰਗੇ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਨੌਜਵਾਨਾਂ ਲਈ ਕਾਫੀ ਰਿਲੇਟੇਬਲ ਹੈ। ਇਹ ਫਿਲਮ ਦਿਲ ਟੁੱਟੇ ਪ੍ਰੇਮੀਆਂ ਲਈ ਇੱਕ ਥੈਰੇਪੀ ਹੈ। ਇਸ ਫਿਲਮ ‘ਚ ਕਲਾਕਾਰਾਂ ਨੇ ਸ਼ਾਨਦਾਰ ਐਕਟਿੰਗ ਕੀਤੀ ਹੈ ਪਰ ਉਨ੍ਹਾਂ ਦੇ ਐਕਸਪ੍ਰੈਸ਼ਨ ਨੇ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।