ਜੇਕਰ ਤੁਸੀਂ ਵੀ ਸਕੈਮ ਕਾਲ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਰਾਹਤ ਦੀ ਖਬਰ ਹੈ। ਟੈਲੀਕਾਮ ਕੰਪਨੀਆਂ ਨੇ ਕਾਲ ਕਰਨ ਵਾਲੇ ਦਾ ਨਾਮ ਉਸਦੇ ਨੰਬਰ ਦੇ ਨਾਲ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਟੈਲੀਕਾਮ ਕੰਪਨੀਆਂ ਨੇ ਇਸ ਦਾ ਟ੍ਰਾਇਲ ਮੁੰਬਈ ਅਤੇ ਹਰਿਆਣਾ ‘ਚ ਸ਼ੁਰੂ ਕਰ ਦਿੱਤਾ ਹੈ। ਇਹ ਨਾਮ ਜੋ ਕੰਪਨੀਆਂ ਤੁਹਾਨੂੰ ਕਾਲ ਕਰਨ ਵੇਲੇ ਦਿਖਾਉਣਗੀਆਂ, ਉਹ ਸਿਮ ਖਰੀਦਣ ਵੇਲੇ ਫਾਰਮ ‘ਤੇ ਦਿੱਤੀ ਗਈ ਜਾਣਕਾਰੀ ‘ਤੇ ਅਧਾਰਤ ਹੋਣਗੇ। ਕੰਪਨੀ ਦਾ ਕਹਿਣਾ ਹੈ ਕਿ ਇਹ ਵਧਦੀ ਸਾਈਬਰ ਧੋਖਾਧੜੀ ਨੂੰ ਰੋਕਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਕੰਪਨੀਆਂ ਨੂੰ 15 ਜੁਲਾਈ ਤੱਕ ਪੂਰੇ ਦੇਸ਼ ‘ਚ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸੇਵਾ ਦਾ ਨਾਮ ਹੈ ਕਾਲਿੰਗ ਨੇਮ ਪ੍ਰੈਜ਼ੈਂਟੇਸ਼ਨ ਸੀਐਨਏਪੀ। ਪੂਰੀ ਜਾਣਕਾਰੀ ਲਈ ਪੂਰੀ ਵੀਡੀਓ ਦੇਖੋ।