ਸਟਾਕ ਮਾਰਕੀਟ ਅਪਡੇਟ: ਬਜਟ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਅਜੇ ਵੀ ਹਾਵੀ ਹੈ ਅਤੇ ਸੈਂਸੈਕਸ-ਨਿਫਟੀ ‘ਚ ਕੱਲ੍ਹ ਦੀ ਗਿਰਾਵਟ ਜਾਰੀ ਹੈ।
ਅੱਜ ਮੁਦਰਾ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਇਕ ਪੈਸੇ ਦੀ ਗਿਰਾਵਟ ਨਾਲ 83.70 ‘ਤੇ ਆ ਗਿਆ ਹੈ।
ਸਵੇਰੇ 10 ਵਜੇ ਸਟਾਕ ਮਾਰਕੀਟ ਅਪਡੇਟ
BSE ਸੈਂਸੈਕਸ ਸਵੇਰੇ 10.05 ਵਜੇ 147.50 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 80,281 ‘ਤੇ ਕਾਰੋਬਾਰ ਕਰ ਰਿਹਾ ਹੈ। NSE ਦਾ ਨਿਫਟੀ 33.95 ਅੰਕ ਜਾਂ 0.14 ਫੀਸਦੀ ਦੀ ਗਿਰਾਵਟ ਤੋਂ ਬਾਅਦ 24,445 ‘ਤੇ ਆ ਗਿਆ ਹੈ। ਅੱਜ ਸਵੇਰੇ ਬਾਜ਼ਾਰ ਖੁੱਲ੍ਹਣ ‘ਤੇ ਬੀਐਸਈ ਦਾ ਸੈਂਸੈਕਸ 85.66 ਅੰਕ ਜਾਂ 0.11 ਫੀਸਦੀ ਦੀ ਗਿਰਾਵਟ ਨਾਲ 80343 ‘ਤੇ ਖੁੱਲ੍ਹਿਆ। NSE ਦਾ ਨਿਫਟੀ 34.05 ਅੰਕ ਜਾਂ 0.14 ਫੀਸਦੀ ਡਿੱਗ ਕੇ 24445 ਦੇ ਪੱਧਰ ‘ਤੇ ਖੁੱਲ੍ਹਿਆ ਹੈ।
ਇਹ ਵੀ ਪੜ੍ਹੋ
ਬਜਟ 2024: ਦੇਸ਼ ਦਾ ਬਜਟ ਪੇਸ਼, ਪਰ ਆਂਧਰਾ ਪ੍ਰਦੇਸ਼ ਦਾ ਬਜਟ ਲੇਟ ਕਿਉਂ, ਸੀਐਮ ਚੰਦਰਬਾਬੂ ਨਾਇਡੂ ਨੇ ਦੱਸੀ ਨਵੀਂ ਤਰੀਕ