ਸ਼ਾਹਰੁਖ ਖਾਨ ਹਸਪਤਾਲ ‘ਚ ਭਰਤੀ ਸ਼ਾਹਰੁਖ ਖਾਨ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗਰਮੀ ਕਾਰਨ ਸੁਪਰਸਟਾਰ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਸ਼ਾਹਰੁਖ ਖਾਨ ਆਈਪੀਐਲ 2024 ਕੁਆਲੀਫਾਇਰ 1 ਵਿੱਚ ਆਪਣੀ ਟੀਮ ਕੇਕੇਆਰ ਦਾ ਸਮਰਥਨ ਕਰਨ ਲਈ ਅਹਿਮਦਾਬਾਦ ਵਿੱਚ ਸੀ। ਉਹ ਕੱਲ੍ਹ ਨਰਿੰਦਰ ਮੋਦੀ ਉਹ ਸਟੇਡੀਅਮ ‘ਚ ਆਪਣੀ ਟੀਮ ਲਈ ਤਾੜੀਆਂ ਵਜਾਉਂਦੇ ਅਤੇ ਚੀਅਰ ਕਰਦੇ ਨਜ਼ਰ ਆਏ।
ਗਰਮੀ ਕਾਰਨ ਸਿਹਤ ਵਿਗੜ ਗਈ
ਦੱਸ ਦੇਈਏ ਕਿ ਕੱਲ੍ਹ ਅਹਿਮਦਾਬਾਦ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਸੀ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਹੀਟ ਸਟ੍ਰੋਕ ਕਾਰਨ ਸ਼ਾਹਰੁਖ ਖਾਨ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।
ਇਹ ਵੀ ਪੜ੍ਹੋ: ਪ੍ਰਧਾਨ ਜੀ ਤੋਂ ਲੈ ਕੇ ਸਕੱਤਰ ਜੀ ਤੱਕ, ਜਾਣੋ ਕਿਸ ਨੇ ‘ਪੰਚਾਇਤ-3’ ਦੀ ਕਿੰਨੀ ਫੀਸ ਲਈ