ਭਾਰਤੀ ਵਿਦਿਆਰਥੀ ਸਾਈ ਤੇਜਾ ਨੁਕਾਰਪੂ ਦੀ ਹੱਤਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ‘ਚ ਸ਼ੁੱਕਰਵਾਰ (29 ਨਵੰਬਰ 2024) ਨੂੰ ਪੈਟਰੋਲ ਪੰਪ ‘ਤੇ ਕੰਮ ਕਰਦੇ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਸਾਈ ਤੇਜਾ ਨੁਕਰਾਪੂ ਵਜੋਂ ਹੋਈ ਹੈ, ਜੋ ਤੇਲੰਗਾਨਾ ਦਾ ਰਹਿਣ ਵਾਲਾ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪੈਟਰੋਲ ਪੰਪ ‘ਤੇ ਪਾਰਟ ਟਾਈਮ ਕੰਮ ਕਰਦਾ ਸੀ। ਬੀਆਰਐਸ ਆਗੂ ਮਧੂਸੂਦਨ ਠੱਠਾ ਨੇ ਇਹ ਜਾਣਕਾਰੀ ਦਿੱਤੀ।
ਮਧੂਸੂਦਨ ਠੱਠਾ ਨੇ ਦੱਸਿਆ ਕਿ ਉਹ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਵਿੱਚ ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਘਰ ਮਿਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸਾਈਂ ਤੇਜਾ ਡਿਊਟੀ ‘ਤੇ ਨਹੀਂ ਸੀ, ਪਰ ਉਹ ਆਪਣੇ ਇਕ ਦੋਸਤ ਦੀ ਮਦਦ ਲਈ ਪੈਟਰੋਲ ਪੰਪ ‘ਤੇ ਰੁਕਿਆ ਸੀ।
ਇਹ ਵੀ ਪੜ੍ਹੋ:
ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਨੇ ਕਿਹਾ, ‘ਸ਼ੇਖ ਹਸੀਨਾ ਦੇ ਸੱਤਾ ਛੱਡਦੇ ਹੀ ਭਾਰਤ ਨਾਲ ਰਿਸ਼ਤੇ ਬਦਲ ਗਏ’