ਜਿਵੇਂ ਤੇਜ਼ੀ ਨਾਲ ਭਾਰਤ ਦੇ ਕਦਮ ਡਿਜੀਟਲਾਈਜ਼ੇਸ਼ਨ ਵੱਲ ਵਧ ਰਹੇ ਹਨ, ਸਾਈਬਰ ਧੋਖਾਧੜੀ ਦੀ ਗਿਣਤੀ ਵੀ ਵਧ ਰਹੀ ਹੈ। ਇਸ ਸਾਲ ਦੇ 9 ਮਹੀਨਿਆਂ ਦੇ ਅੰਦਰ ਭਾਵ 2024 ਦੇ ਅੰਦਰ, ਇਕੱਲੇ ਭਾਰਤ ਵਿੱਚ ਹੀ ਲੋਕ ਧੋਖਾਧੜੀ ਕਾਰਨ ਲਗਭਗ 11300 ਕਰੋੜ ਰੁਪਏ ਦੀ ਕਮਾਈ ਗੁਆ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਧੋਖਾਧੜੀ ਵਿੱਚ ਸਟਾਕ ਟ੍ਰੇਡਿੰਗ ਘੁਟਾਲੇ ਦਾ ਸਭ ਤੋਂ ਵੱਡਾ ਹਿੱਸਾ ਹੈ ਜਿਸ ਵਿੱਚ ਲੋਕਾਂ ਨੂੰ 4636 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇੰਨਾ ਹੀ ਨਹੀਂ ਸਾਲ 2024 ‘ਚ ਕਰੀਬ 12 ਲੱਖ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਸਾਈਬਰ ਫਰਾਡ ਨਾਲ ਜੁੜੀ ਸਾਰੀ ਜਾਣਕਾਰੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਦੇਖੋ।