ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਅਪਨੀ ਪਾਰਟੀ ਨੇ ਪਹਿਲੇ ਪੜਾਅ ਲਈ ਪੰਜ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਤੋਂ ਪਹਿਲਾਂ 21 ਅਗਸਤ ਬੁੱਧਵਾਰ ਨੂੰ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
ਪਾਰਟੀ ਨੇ ਮੁਹੰਮਦ ਵਕਾਰ ਐਚ ਭੱਟੀ ਨੂੰ ਕੋਕਰਨਾਗ (ਐਸਟੀ) ਸੀਟ ਤੋਂ ਉਮੀਦਵਾਰ ਬਣਾਇਆ ਹੈ। ਡੂਰੂ ਸੀਟ ਤੋਂ ਬਸ਼ੀਰ ਅਹਿਮਦ ਵਾਨੀ, ਸ਼ਾਂਗਾਸ-ਅਨਾਥਨਾਗ ਈਸਟ ਤੋਂ ਅਦਬੁਲ ਹਾਮਿਦ ਚਾਹੜਾ, ਚੌ. ਆਸ਼ਿਕ ਹੁਸੈਨ ਨੂੰ ਇੰਦਰਾਵਾਲ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਇਸ ਸੂਚੀ ਵਿੱਚ ਸਿਰਫ਼ ਹਿੰਦੂ ਉਮੀਦਵਾਰ ਨੂੰ ਥਾਂ ਦਿੱਤੀ ਹੈ। ਅਪਣੀ ਪਾਰਟੀ ਨੇ ਭਦਰਵਾਹ ਵਿਧਾਨ ਸਭਾ ਸੀਟ ਤੋਂ ਵਿਕਰਮ ਰਾਠੌਰ ਨੂੰ ਟਿਕਟ ਦਿੱਤੀ ਹੈ।
ਇਹ ਉਮੀਦਵਾਰਾਂ ਦੀ ਸੂਚੀ ਹੈ