ਟਾਟਾ ਅਤੇ ਰਿਲਾਇੰਸ ਤੋਂ ਬਾਅਦ ਹੁਣ ਆਦਿਤਿਆ ਬਿਰਲਾ ਗਰੁੱਪ ਵੀ ਗਹਿਣਿਆਂ ਦੇ ਕਾਰੋਬਾਰ ‘ਚ ਐਂਟਰੀ ਕਰਨ ਜਾ ਰਿਹਾ ਹੈ। ਕੁਮਾਰ ਮੰਗਲਮ ਬਿਰਲਾ ਦੀ ਅਗਵਾਈ ਵਾਲੇ ਆਦਿਤਿਆ ਬਿਰਲਾ ਸਮੂਹ ਨੇ ਸ਼ੁੱਕਰਵਾਰ ਨੂੰ ਇੰਦਰਿਆ ਨਾਮਕ ਇੱਕ ਨਵਾਂ ਗਹਿਣਾ ਰਿਟੇਲ ਬ੍ਰਾਂਡ ਲਾਂਚ ਕੀਤਾ। ਇਸ ਤਰ੍ਹਾਂ ਆਦਿਤਿਆ ਬਿਰਲਾ ਗਰੁੱਪ ਦੇ ਟੈਲੀਕਾਮ ਤੋਂ ਲੈ ਕੇ ਗਾਰਮੈਂਟਸ ਤੱਕ ਦੇ ਕਾਰੋਬਾਰ ‘ਚ ਗਹਿਣਿਆਂ ਦਾ ਕਾਰੋਬਾਰ ਵੀ ਸ਼ਾਮਲ ਹੋ ਗਿਆ ਹੈ। ਗਰੁੱਪ ਨੇ ਬ੍ਰਾਂਡੇਡ ਗਹਿਣਿਆਂ ਦੇ ਕਾਰੋਬਾਰ ਲਈ ਇੱਕ ਨਵੀਂ ਕੰਪਨੀ ਬਣਾਈ ਹੈ। ਜਿਸ ਨੂੰ ਨਾਵਲ ਜਵੇਲਜ਼ ਦਾ ਨਾਂ ਦਿੱਤਾ ਗਿਆ ਹੈ। ਆਦਿਤਿਆ ਬਿਰਲਾ ਸਮੂਹ ਨੇ ਗਹਿਣਿਆਂ ਦੇ ਕਾਰੋਬਾਰ ਲਈ 5 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਤਿਆਰ ਕੀਤੀ ਹੈ।