Israel Hamas War: ਇਜ਼ਰਾਈਲ ਨੇ ਈਰਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਰਾਨ ਨੇ ਹਮਲੇ ਵਿੱਚ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਨੂੰ ਮਾਰ ਦਿੱਤਾ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਤਹਿਰਾਨ ਵਿਚ ਉਨ੍ਹਾਂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਅਤੇ ਉਸ ਦੇ ਇਕ ਗਾਰਡ ਦੀ ਮੌਤ ਹੋ ਗਈ। ਪੀਟੀਆਈ ਦੀ ਰਿਪੋਰਟ ਮੁਤਾਬਕ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਦਸਿਆ ਗਿਆ ਕਿ ਤਹਿਰਾਨ ਵਿਚ ਉਸ ਦੀ ਰਿਹਾਇਸ਼ ‘ਤੇ ਹੋਏ ਹਮਲੇ ਵਿਚ ਹਮਾਸ ਨੇਤਾ ਇਸਮਾਈਲ ਹਾਨੀਆ ਅਤੇ ਉਸ ਦਾ ਗਾਰਡ ਮਾਰਿਆ ਗਿਆ। ਆਈਆਰਜੀਸੀ ਨੇ ਕਿਹਾ ਕਿ ਹਮਲਾ ਬੁੱਧਵਾਰ ਸਵੇਰੇ ਹੋਇਆ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। IRGC ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ। ਹਮਾਸ ਨੇ ਹਾਨੀਆ ਦੀ ਮੌਤ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਘਟਨਾ ਇਰਾਨ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਾਨੀਆ ਦੀ ਹਾਜ਼ਰੀ ਅਤੇ ਮੰਗਲਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਨਾਲ ਉਸਦੀ ਮੁਲਾਕਾਤ ਤੋਂ ਬਾਅਦ ਵਾਪਰੀ।