ਸਟਾਕ ਮਾਰਕੀਟ 22 ਮਈ 2024 ਨੂੰ ਬੰਦ: ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਬੰਦ ਹੋਇਆ ਹੈ। ਬਾਜ਼ਾਰ ਨੂੰ ਐਫਐਮਸੀਜੀ, ਐਨਰਜੀ, ਫਾਰਮਾ ਅਤੇ ਆਈਟੀ ਸਟਾਕਾਂ ਦਾ ਸਮਰਥਨ ਮਿਲਿਆ ਹੈ। ਮਿਡਕੈਪ ਸ਼ੇਅਰਾਂ ‘ਚ ਖਰੀਦਦਾਰੀ ਕਾਰਨ ਨਿਫਟੀ ਦਾ ਮਿਡਕੈਪ ਇੰਡੈਕਸ ਫਿਰ ਤੋਂ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਮਾਰਕੀਟ ਕੈਪ ਇਤਿਹਾਸਕ ਉੱਚ ਪੱਧਰ ‘ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ ਦੇ ਅੰਤ ‘ਚ ਬੀ.ਐੱਸ.ਈ. ਦਾ ਸੈਂਸੈਕਸ 268 ਅੰਕਾਂ ਦੇ ਉਛਾਲ ਨਾਲ 74,221 ਅੰਕਾਂ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 68 ਅੰਕਾਂ ਦੀ ਛਾਲ ਨਾਲ 22,597 ਅੰਕਾਂ ‘ਤੇ ਬੰਦ ਹੋਇਆ।
ਰਿਕਾਰਡ ਉੱਚ ‘ਤੇ ਮਾਰਕੀਟ ਕੈਪ
ਭਾਰਤੀ ਸ਼ੇਅਰ ਬਾਜ਼ਾਰ ਦੀ ਮਾਰਕੀਟ ਕੈਪ ਅੱਜ ਫਿਰ ਤੋਂ ਰਿਕਾਰਡ ਉਚਾਈ ‘ਤੇ ਪਹੁੰਚ ਗਈ ਹੈ। ਬੀਐਸਈ ‘ਤੇ ਸੂਚੀਬੱਧ ਸ਼ੇਅਰਾਂ ਦਾ ਮਾਰਕੀਟ ਕੈਪ 416.07 ਲੱਖ ਕਰੋੜ ਰੁਪਏ ‘ਤੇ ਬੰਦ ਹੋਇਆ ਹੈ, ਜੋ ਪਿਛਲੇ ਸੈਸ਼ਨ ‘ਚ 414.62 ਲੱਖ ਕਰੋੜ ਰੁਪਏ ‘ਤੇ ਬੰਦ ਹੋਇਆ ਸੀ। ਯਾਨੀ ਅੱਜ ਦੇ ਸੈਸ਼ਨ ‘ਚ ਨਿਵੇਸ਼ਕਾਂ ਦੀ ਦੌਲਤ ‘ਚ 1.45 ਲੱਖ ਕਰੋੜ ਰੁਪਏ ਦਾ ਉਛਾਲ ਆਇਆ ਹੈ।
ਸੈਕਟਰ ਦੀ ਸਥਿਤੀ
ਅੱਜ ਦੇ ਕਾਰੋਬਾਰ ‘ਚ FMCG ਸ਼ੇਅਰਾਂ ‘ਚ ਭਾਰੀ ਖਰੀਦਦਾਰੀ ਦੇਖਣ ਨੂੰ ਮਿਲੀ, ਜਿਸ ਕਾਰਨ ਨਿਫਟੀ FMCG ਇੰਡੈਕਸ 784 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਐਨਰਜੀ, ਆਈ.ਟੀ., ਫਾਰਮਾ, ਮੀਡੀਆ, ਰੀਅਲ ਅਸਟੇਟ, ਹੈਲਥਕੇਅਰ, ਤੇਲ ਅਤੇ ਗੈਸ ਖੇਤਰਾਂ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ। ਪਰ ਬੈਂਕਿੰਗ, ਆਟੋ ਅਤੇ ਮੈਟਲ ਸੈਕਟਰ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ। ਨਿਫਟੀ ਦਾ ਮਿਡਕੈਪ ਇੰਡੈਕਸ ਫਿਰ ਰਿਕਾਰਡ ਉਚਾਈ ‘ਤੇ ਬੰਦ ਹੋਇਆ ਹੈ। ਹਾਲਾਂਕਿ ਸਮਾਲ ਕੈਪ ਸ਼ੇਅਰਾਂ ਦਾ ਸੂਚਕ ਅੰਕ ਗਿਰਾਵਟ ਨਾਲ ਬੰਦ ਹੋਇਆ ਹੈ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 21 ਵਧੇ ਅਤੇ 9 ਘਾਟੇ ਨਾਲ ਬੰਦ ਹੋਏ। ਅੱਜ ਕਾਰੋਬਾਰ ਕੀਤੇ ਗਏ 3948 ਸ਼ੇਅਰਾਂ ਵਿੱਚੋਂ 1901 ਵਧੇ ਅਤੇ 1932 ਘਾਟੇ ਨਾਲ ਬੰਦ ਹੋਏ।
ਵਧਦੇ ਅਤੇ ਡਿੱਗਦੇ ਸ਼ੇਅਰ
ਅੱਜ ਦੇ ਕਾਰੋਬਾਰ ‘ਚ ਹਿੰਦੁਸਤਾਨ ਯੂਨੀਲੀਵਰ 2.45 ਫੀਸਦੀ, ਰਿਲਾਇੰਸ 1.72 ਫੀਸਦੀ, ਇਨਫੋਸਿਸ 1.43 ਫੀਸਦੀ, ਏਸ਼ੀਅਨ ਪੇਂਟਸ 1.22 ਫੀਸਦੀ, ਆਈਟੀਸੀ 1.10 ਫੀਸਦੀ, ਅਲਟਰਾਟੈੱਕ ਸੀਮੈਂਟ 0.97 ਫੀਸਦੀ, ਇੰਡਸਇੰਡ ਬੈਂਕ 0.57 ਫੀਸਦੀ, ਮਾਰੂਤੀ 25 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦੋਂ ਕਿ ਐਸਬੀਆਈ 1.35 ਫੀਸਦੀ, ਐਕਸਿਸ ਬੈਂਕ 0.87 ਫੀਸਦੀ, ਟਾਟਾ ਸਟੀਲ 0.57 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।
ਇਹ ਵੀ ਪੜ੍ਹੋ