ਅਸਦੁਦੀਨ ਓਵੈਸੀ ਦੇ ਘਰ ਹਮਲੇ ‘ਤੇ ਓਮ ਬਿਰਲਾ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਦੇ ਦਿੱਲੀ ਸਥਿਤ ਘਰ ‘ਤੇ ਹੋਏ ਹਮਲੇ ਨਾਲ ਜੁੜੀ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਓਮ ਬਿਰਲਾ ਨੇ ਓਵੈਸੀ ਨਾਲ ਮੁਲਾਕਾਤ ਕੀਤੀ ਅਤੇ ਕਾਰਵਾਈ ਦਾ ਭਰੋਸਾ ਦਿੱਤਾ।
ਜਾਣਕਾਰੀ ਮੁਤਾਬਕ ਹਾਈ ਸਕਿਓਰਿਟੀ ਜ਼ੋਨ ਦੇ ਸਾਹਮਣੇ ਅਤੇ ਦਿੱਲੀ ਪੁਲਸ ਹੈੱਡਕੁਆਰਟਰ ਦੇ ਨੇੜੇ ਇਹ ਘਟਨਾ ਵਾਪਰਨ ਤੋਂ ਬਾਅਦ ਸਪੀਕਰ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਓਵੈਸੀ ਨੂੰ ਸ਼ੱਕ ਹੈ ਕਿ ਇਸ ਮਾਮਲੇ ‘ਚ ਕੱਟੜਪੰਥੀ ਸੱਜੇ ਨਾਲ ਜੁੜਿਆ ਇਕ ਸੰਗਠਿਤ ਗਿਰੋਹ ਸਰਗਰਮ ਹੈ, ਜੋ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ।