ਪੰਜ ਸ਼ਹਿਰਾਂ ‘ਚ NIA ਦੀ ਛਾਪੇਮਾਰੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਜ ਰਾਜਾਂ ‘ਚ ਛਾਪੇਮਾਰੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਕੁਝ ਵੱਡੇ ਇਨਪੁਟ ਮਿਲਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਸੂਤਰਾਂ ਮੁਤਾਬਕ ਟੀਮ ਨੇ ਕਰੀਬ 22 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਰਿਪੋਰਟ ਮੁਤਾਬਕ ਐਨਆਈਏ ਦੀ ਟੀਮ ਨੇ ਇਹ ਛਾਪੇ ਜੰਮੂ-ਕਸ਼ਮੀਰ, ਮਹਾਰਾਸ਼ਟਰ, ਯੂਪੀ, ਅਸਾਮ ਅਤੇ ਦਿੱਲੀ ਵਿੱਚ ਮਾਰੇ ਹਨ। ਦੱਸਿਆ ਜਾ ਰਿਹਾ ਹੈ ਕਿ NIA ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਟੀਮ ਮੁਸਤਫਾਬਾਦ, ਦਿੱਲੀ ਪਹੁੰਚੀ
ਐਨਆਈ ਦੀ ਟੀਮ ਇਸ ਮਾਮਲੇ ਵਿੱਚ ਛਾਪੇਮਾਰੀ ਕਰਨ ਲਈ ਸ਼ੁੱਕਰਵਾਰ ਦੇਰ ਰਾਤ ਉੱਤਰ ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਪਹੁੰਚੀ। ਐਨਆਈਏ ਦੇ ਨਾਲ-ਨਾਲ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਅਤੇ ਸਥਾਨਕ ਪੁਲਿਸ ਵੀ ਮੌਜੂਦ ਸੀ। ਸੂਤਰਾਂ ਮੁਤਾਬਕ ਮੁਸਤਫਾਬਾਦ ‘ਚ ਜਿਸ ਥਾਂ ‘ਤੇ ਛਾਪੇਮਾਰੀ ਹੋਈ ਹੈ, ਉਸ ਥਾਂ ਤੋਂ ਕਾਫੀ ਸ਼ੱਕੀ ਵਸਤੂਆਂ ਮਿਲੀਆਂ ਹਨ। NIA ਨੇ ਛਾਪੇਮਾਰੀ ਤੋਂ ਬਾਅਦ ਕੁਝ ਲੋਕਾਂ ਨੂੰ ਨੋਟਿਸ ਦਿੱਤਾ ਹੈ ਅਤੇ 1 ਤੋਂ 2 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।
ਮਹਾਰਾਸ਼ਟਰ ਤੋਂ ਦੋ ਸ਼ੱਕੀ ਗ੍ਰਿਫਤਾਰ
ਇਸ ਕਾਰਵਾਈ ਦੌਰਾਨ ਜਾਂਚ ਏਜੰਸੀ ਐਨਆਈਏ ਨੇ ਮਹਾਰਾਸ਼ਟਰ ਦੇ ਜਾਲਨਾ, ਔਰੰਗਾਬਾਦ ਅਤੇ ਮਾਲੇਗਾਓਂ ਵਿੱਚ ਵੀ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ਤੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਜਾਲਨਾ ਤੋਂ 2, ਛਤਰਪਤੀ ਸ਼ੰਭਾਜੀ ਨਗਰ ਅਤੇ ਮਾਲੇਗਾਓਂ ਤੋਂ 1-1 ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।