ਏਅਰ ਇੰਡੀਆ ਫਲਾਈਟ ਐਮਰਜੈਂਸੀ: ਤ੍ਰਿਚੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ AXB613 ‘ਚ ਖਰਾਬੀ ਆ ਗਈ। ਇਸ ਤੋਂ ਬਾਅਦ ਪਾਇਲਟ ਦੀ ਬੇਨਤੀ ‘ਤੇ ਤਿਰੂਚਿਰਾਪੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਫਲਾਈਟ ‘ਚ 141 ਯਾਤਰੀ ਸਵਾਰ ਸਨ।
ਇਹ ਏਅਰ ਇੰਡੀਆ ਦੀ ਤ੍ਰਿਚੀ-ਸ਼ਾਰਜਾਹ ਉਡਾਣ ਹੈ। ਉਡਾਣ ਭਰਨ ਤੋਂ ਬਾਅਦ ਫਲਾਈਟ ਦੇ ਪਹੀਏ ਅੰਦਰ ਨਹੀਂ ਗਏ। ਪਾਇਲ ਫਲਾਈਟ ਨੂੰ ਲੈਂਡ ਕਰਨ ਦੀ ਯੋਜਨਾ ਬਣਾ ਰਹੀ ਹੈ। ਐਮਰਜੈਂਸੀ ਤੋਂ ਬਚਣ ਲਈ ਉਹ ਪਿਛਲੇ 2 ਘੰਟਿਆਂ ਤੋਂ ਹਵਾ ਵਿਚ ਘੁੰਮ ਕੇ ਈਂਧਨ ਖਰਚ ਕਰ ਰਹੇ ਹਨ। ਸੂਤਰਾਂ ਮੁਤਾਬਕ ਅਗਲੇ 15 ਮਿੰਟਾਂ ‘ਚ ਫਲਾਈਟਾਂ ਲੈਂਡ ਹੋਣਗੀਆਂ।