ਅੱਜ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਤਨਾਜ਼ ਇਰਾਨੀ ਦੀ। ਸਿਰਫ਼ ਵੀਹ ਸਾਲ ਦੀ ਉਮਰ ਵਿੱਚ, ਤਨਾਜ਼ ਨੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਜੋ ਉਸ ਤੋਂ 18 ਸਾਲ ਵੱਡਾ ਸੀ।
ਇਸ ਤੋਂ ਉਸ ਦਾ ਪਰਿਵਾਰ ਇੰਨਾ ਦੁਖੀ ਹੋਇਆ ਕਿ ਉਨ੍ਹਾਂ ਨੇ ਤਨਾਜ਼ ਨੂੰ ਘਰੋਂ ਕੱਢ ਦਿੱਤਾ। ਹੁਣ ਲਗਭਗ 50 ਸਾਲ ਦੀ ਹੋ ਚੁੱਕੀ ਇਹ ਅਦਾਕਾਰਾ ਆਪਣੇ ਦੂਜੇ ਵਿਆਹ ਤੋਂ ਬਾਅਦ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ।
ਤਨਾਜ਼ ਇਰਾਨੀ ਨੇ ਬਖਤਿਆਰ ਈਰਾਨੀ ਨਾਲ ਦੂਜਾ ਵਿਆਹ ਕੀਤਾ ਹੈ। ਪਰ ਤਨਾਜ਼ ਦੇ ਪਹਿਲੇ ਪਤੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਦਰਅਸਲ ਤਨਾਜ਼ ਨੇ ਆਪਣਾ ਪਹਿਲਾ ਵਿਆਹ ਫਰੀਦ ਕੁਰੀਮ ਨਾਲ ਕੀਤਾ ਸੀ।
ਦੋਵਾਂ ਦੀ ਉਮਰ ਵਿੱਚ ਨਾ ਸਿਰਫ਼ 18 ਸਾਲ ਦਾ ਫ਼ਰਕ ਸੀ ਸਗੋਂ ਉਹ ਵੱਖ-ਵੱਖ ਧਰਮਾਂ ਦੇ ਸਨ। ਜਦੋਂ ਤਨਾਜ਼ ਅਤੇ ਫਰੀਦ ਦਾ ਵਿਆਹ ਹੋਇਆ ਤਾਂ ਪਾਰਸੀ ਭਾਈਚਾਰੇ ਨੇ ਤਨਾਜ਼ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ।
ਤਨਾਜ਼ ਅਤੇ ਫਰੀਦ ਦੀ ਇੱਕ ਬੇਟੀ ਵੀ ਹੈ ਜੋ ਹੁਣ ਤੀਹ ਸਾਲ ਦੀ ਹੈ। ਤਨਾਜ਼ ਦੀ ਬੇਟੀ ਆਪਣੇ ਪਿਤਾ ਨਾਲ ਰਹਿੰਦੀ ਹੈ। ਸਿਧਾਰਥ ਕੰਨਨ ਨਾਲ ਗੱਲਬਾਤ ਦੌਰਾਨ ਤਨਾਜ਼ ਨੇ ਆਪਣੀ ਜ਼ਿੰਦਗੀ ਦੇ ਇਸ ਪੜਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਤਨਾਜ਼ ਨੇ ਦੱਸਿਆ, ‘ਫਰੀਦ ਰੰਗਮੰਚ ਨਾਲ ਜੁੜੇ ਹੋਏ ਸਨ, ਮੈਨੂੰ ਉਨ੍ਹਾਂ ਦੀ ਸ਼ੈਲੀ ਬਹੁਤ ਪਸੰਦ ਸੀ ਪਰ ਉਮਰ ਵਧਣ ਕਾਰਨ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।’
ਤਨਾਜ਼ ਨੇ ਕਿਹਾ ਕਿ ਉਹ ਇੱਕ ਚੰਗੇ ਇਨਸਾਨ ਹਨ, ਪਰਿਵਾਰ ਨੇ ਵੀ ਪਿਆਰ ਦਿੱਤਾ ਪਰ ਸਾਡੇ ਵਿਚਕਾਰ ਗੱਲ ਨਹੀਂ ਬਣੀ ਅਤੇ ਅੱਠ ਸਾਲ ਬਾਅਦ ਅਸੀਂ ਦੋਵੇਂ ਵੱਖ ਹੋ ਗਏ।
ਪ੍ਰਕਾਸ਼ਿਤ : 24 ਦਸੰਬਰ 2024 10:38 PM (IST)
ਟੈਗਸ: