ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਛੇ ਗ੍ਰਿਫ਼ਤਾਰ ਹੈਦਰਾਬਾਦ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ 2019 ਦੇ ਇੱਕ ਮਨੁੱਖੀ ਤਸਕਰੀ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿੱਚ ਬੰਗਲਾਦੇਸ਼ੀ ਕੁੜੀਆਂ ਨੂੰ ਭਾਰਤ ਲਿਆ ਕੇ ਜ਼ਬਰਦਸਤੀ ਦੇਹ ਵਪਾਰ ਵਿੱਚ ਲਿਆਇਆ ਜਾਂਦਾ ਸੀ।
ਵੇਸਵਾਗਮਨੀ ਦੇ ਇਸ ਮਾਮਲੇ ਦੇ ਦੋਸ਼ੀਆਂ ਦੀ ਪਛਾਣ ਮੁਹੰਮਦ ਯੂਸਫ ਖਾਨ, ਉਸ ਦੀ ਪਤਨੀ ਬਿਥੀ ਬੇਗਮ, ਸੋਜੀਬ, ਰੁਹੁਲ ਅਮੀਨ ਧਾਲੀ, ਮੁਹੰਮਦ ਅਬਦੁਲ ਸਲਾਮ ਅਤੇ ਸ਼ੀਲਾ ਜਸਟਿਨ ਵਜੋਂ ਹੋਈ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਨੈਤਿਕ ਤਸਕਰੀ ਰੋਕੂ ਐਕਟ, 1986 ਦੇ ਤਹਿਤ ਦੋਸ਼ੀ ਪਾਇਆ ਗਿਆ ਹੈ।
ਚੰਗੀ ਨੌਕਰੀ ਦੇ ਵਾਅਦੇ ਨਾਲ ਭਾਰਤ ਭੇਜ ਦਿੱਤਾ
ਇਸ ਕੇਸ ਵਿੱਚ ਸ਼ਾਮਲ ਇਨ੍ਹਾਂ ਮੁਲਜ਼ਮਾਂ ਵਿੱਚੋਂ ਰੁਹੁਲ ਅਮੀਨ ਧਾਲੀ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਹੋਰ ਮੁਲਜ਼ਮਾਂ ਨੂੰ ਸਾਲ 2019 ਤੋਂ 2020 ਦਰਮਿਆਨ ਤੇਲੰਗਾਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਬੰਗਲਾਦੇਸ਼ੀ ਕੁੜੀਆਂ ਨੂੰ ਚੰਗੀਆਂ ਨੌਕਰੀਆਂ ਅਤੇ ਵੱਧ ਤਨਖ਼ਾਹਾਂ ਦਾ ਵਾਅਦਾ ਕਰਕੇ ਭਾਰਤ ਭੇਜਦਾ ਸੀ ਅਤੇ ਫਿਰ ਉਨ੍ਹਾਂ ਨੂੰ ਜ਼ਬਰਦਸਤੀ ਦੇਹ ਵਪਾਰ ਵਿੱਚ ਧੱਕਦਾ ਸੀ।
ਪੰਜ ਸਾਲ ਬਾਅਦ ਦੋਸ਼ੀ ਨੂੰ ਉਮਰ ਕੈਦ
ਤੇਲੰਗਾਨਾ ਪੁਲਿਸ ਨੇ ਅਗਸਤ 2019 ਵਿੱਚ ਹੈਦਰਾਬਾਦ ਵਿੱਚ ਇੱਕ ਅਪਰੇਸ਼ਨ ਦੌਰਾਨ ਪੰਜ ਲੜਕੀਆਂ ਨੂੰ ਛੁਡਾਉਣ ਤੋਂ ਬਾਅਦ ਚਤਰੀਨਾਕਾ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਮੁੱਢਲੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਸਥਾਨਕ ਪੁਲੀਸ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਐਨਆਈਓ ਨੇ 17 ਸਤੰਬਰ 2019 ਨੂੰ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਅਤੇ ਫਿਰ 10 ਮਾਰਚ 2020 ਨੂੰ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ। ਇਸ ਤੋਂ ਬਾਅਦ NIA ਨੇ ਅਗਸਤ 2020 ‘ਚ ਦੋ ਦੋਸ਼ੀਆਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਵਿਸ਼ੇਸ਼ ਐਨਆਈਏ ਅਦਾਲਤ ਨੇ 6 ਨਵੰਬਰ, 2024 ਦੇ ਆਪਣੇ ਹੁਕਮ ਵਿੱਚ ਸਾਰੇ ਛੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 24,000 ਰੁਪਏ ਜੁਰਮਾਨਾ ਲਾਇਆ।
ਇਹ ਵੀ ਪੜ੍ਹੋ- ਕੀ ਜਸਟਿਨ ਟਰੂਡੋ ਫਿਦੇਲ ਕਾਸਤਰੋ ਦਾ ਨਜਾਇਜ਼ ਬੱਚਾ ਹੈ? ਡੋਨਾਲਡ ਟਰੰਪ ਨੇ ਕੈਨੇਡਾ ਦੇ ਪੀਐਮ ਬਾਰੇ ਕਿਉਂ ਕਿਹਾ ਅਜਿਹਾ?