ਮਨੀ ਲਾਂਡਰਿੰਗ ਕੇਸ: ਬੰਗਲਾਦੇਸ਼ ਵਿੱਚ ਸੱਤਾ ਅਤੇ ਭ੍ਰਿਸ਼ਟਾਚਾਰ ਵਿਚਾਲੇ ਇੱਕ ਹੋਰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਭ੍ਰਿਸ਼ਟਾਚਾਰ ਰੋਕੂ ਕਮਿਸ਼ਨ (ਏ. ਸੀ. ਸੀ.) ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਪੁੱਤਰ ਸਾਜਿਬ ਵਾਜੇਦ ਜੋਏ ਖਿਲਾਫ ਅਮਰੀਕਾ ‘ਚ 300 ਮਿਲੀਅਨ ਡਾਲਰ ਦੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਕਦਮ ਨਾਲ ਬੰਗਲਾਦੇਸ਼ ਦੇ ਸਿਆਸੀ ਹਲਕਿਆਂ ‘ਚ ਗੜਬੜ ਪੈਦਾ ਹੋ ਸਕਦੀ ਹੈ। ਇਸ ਮਾਮਲੇ ‘ਚ ਦੋਸ਼ ਹੈ ਕਿ ਹਸੀਨਾ ਅਤੇ ਜੋਏ ਨੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ‘ਚ ਵੱਡੀ ਰਕਮ ਟਰਾਂਸਫਰ ਕੀਤੀ।
ਪਿਛਲੀਆਂ ਕਈ ਜਾਂਚਾਂ ਅਤੇ ਦੋਸ਼
ਇਸ ਤੋਂ ਪਹਿਲਾਂ, ਏਸੀਸੀ ਨੇ ਸ਼ੇਖ ਹਸੀਨਾ, ਉਸ ਦੇ ਪੁੱਤਰ ਜੋਏ, ਹਸੀਨਾ ਦੀ ਭੈਣ ਸ਼ੇਖ ਰੇਹਾਨਾ ਅਤੇ ਰੇਹਾਨਾ ਦੀ ਧੀ ਟਿਊਲਿਪ ਸਿੱਦੀਕ, ਜੋ ਕਿ ਬ੍ਰਿਟਿਸ਼ ਸੰਸਦ ਮੈਂਬਰ ਹੈ, ਦੇ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਇਨ੍ਹਾਂ ‘ਤੇ 9 ਪ੍ਰਾਜੈਕਟਾਂ ‘ਚ 80,000 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ। ਇਹ ਜਾਂਚ 17 ਦਸੰਬਰ ਤੋਂ ਸ਼ੁਰੂ ਹੋਈ ਸੀ।
ਬੰਗਲਾਦੇਸ਼ ਪਹਿਲਾਂ ਹੀ ਸ਼ੇਖ ਹਸੀਨਾ ‘ਤੇ ਦੋਸ਼ ਲਗਾ ਚੁੱਕਾ ਹੈ
ਬੰਗਲਾਦੇਸ਼ ਦੀ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ‘ਤੇ ਪਹਿਲਾਂ ਹੀ ਕਈ ਦੋਸ਼ ਲਗਾ ਚੁੱਕੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸ਼ੇਖ ਹਸੀਨਾ ‘ਤੇ ਨਫ਼ਰਤੀ ਭਾਸ਼ਣ ਦੇਣ ਦਾ ਦੋਸ਼ ਲਗਾਇਆ ਸੀ। ਸਰਕਾਰ ਨੇ ਕਿਹਾ ਸੀ ਕਿ ਸ਼ੇਖ ਹਸੀਨਾ ਦਾ ਬਿਆਨ ਦੇਸ਼ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਇੱਕ ਕਮਿਸ਼ਨ ਨੇ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੂੰ ਰਿਪੋਰਟ ਦਿੱਤੀ ਹੈ ਕਿ ਦੇਸ਼ ਵਿੱਚੋਂ ਕੁਝ ਲੋਕ ਗਾਇਬ ਹੋ ਰਹੇ ਹਨ, ਜਿਸ ਵਿੱਚ ਸ਼ੇਖ ਹਸੀਨਾ ਦਾ ਹੱਥ ਹੈ।
ਇਸ ਤੋਂ ਇਲਾਵਾ ਸ਼ੇਖ ਹਸੀਨਾ ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ 6 ਨੇਤਾਵਾਂ ਨੂੰ ਵੀ ਕਤਲ ਨਾਲ ਜੁੜੇ ਮਾਮਲੇ ‘ਚ ਦੋਸ਼ੀ ਬਣਾਇਆ ਗਿਆ ਹੈ। 19 ਜੁਲਾਈ ਨੂੰ ਢਾਕਾ ਦੇ ਮੁਹੰਮਦਪੁਰ ਇਲਾਕੇ ‘ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹੁਣ ਸ਼ੇਖ ਹਸੀਨ ਨੂੰ ਲੈ ਕੇ ਵੀ ਭਾਰਤ ‘ਤੇ ਦਬਾਅ ਹੈ, ਕਿਉਂਕਿ ਭਾਰਤ ਨੇ 2013 ‘ਚ ਹਵਾਲਗੀ ਸੰਧੀ ‘ਤੇ ਦਸਤਖਤ ਕੀਤੇ ਹਨ।
ਇਹ ਵੀ ਪੜ੍ਹੋ: