ਪਲੇਟਫਾਰਮ ਟਿਕਟ ਨਿਯਮ: ਹਰ ਰੋਜ਼ ਕਰੋੜਾਂ ਲੋਕ ਰੇਲ ਰਾਹੀਂ ਯਾਤਰਾ ਕਰਦੇ ਹਨ। ਅਜਿਹੇ ‘ਚ ਰੇਲਵੇ ਨੇ ਇਹ ਯਕੀਨੀ ਬਣਾਉਣ ਲਈ ਕੁਝ ਨਿਯਮ ਬਣਾਏ ਹਨ ਕਿ ਯਾਤਰਾ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਕੋਈ ਵਿਅਕਤੀ ਆਪਣੇ ਰਿਸ਼ਤੇਦਾਰ, ਜਾਣ-ਪਛਾਣ ਵਾਲੇ ਜਾਂ ਦੋਸਤ ਨੂੰ ਰੇਲਵੇ ਸਟੇਸ਼ਨ ‘ਤੇ ਛੱਡਣ ਜਾਂਦਾ ਹੈ ਤਾਂ ਉਸ ਲਈ ਪਲੇਟਫਾਰਮ ਟਿਕਟ ਖਰੀਦਣੀ ਲਾਜ਼ਮੀ ਹੋਵੇਗੀ।
ਜੇਕਰ ਤੁਸੀਂ ਬਿਨਾਂ ਪਲੇਟਫਾਰਮ ਟਿਕਟ ਦੇ ਰੇਲਵੇ ਸਟੇਸ਼ਨ ਜਾਂਦੇ ਹੋ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਰੇਲਵੇ ਨਿਯਮਾਂ ਮੁਤਾਬਕ ਬਿਨਾਂ ਪਲੇਟਫਾਰਮ ਟਿਕਟ ਦੇ ਰੇਲਵੇ ਸਟੇਸ਼ਨ ‘ਤੇ ਜਾਣ ‘ਤੇ ਪਾਬੰਦੀ ਹੈ।
ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਨੇ ਪਲੇਟਫਾਰਮ ਟਿਕਟਾਂ ਲੈਣਾ ਲਾਜ਼ਮੀ ਕਰ ਦਿੱਤਾ ਹੈ।
ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਪਲੇਟਫਾਰਮ ਟਿਕਟ ਖਰੀਦਣ ਤੋਂ ਬਾਅਦ, ਤੁਸੀਂ ਪਲੇਟਫਾਰਮ ‘ਤੇ ਕਿੰਨੀ ਦੇਰ ਤੱਕ ਰੁਕ ਸਕਦੇ ਹੋ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਲੇਟਫਾਰਮ ਟਿਕਟ ਪੂਰੇ ਦਿਨ ਲਈ ਵੈਧ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੇ ਨਿਯਮ।
ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਹੈ। ਇਹ ਟਿਕਟ ਪੂਰੇ ਦਿਨ ਲਈ ਨਹੀਂ ਬਲਕਿ ਦੋ ਘੰਟੇ ਲਈ ਵੈਧ ਹੈ।
ਧਿਆਨ ਰਹੇ ਕਿ ਜੇਕਰ ਤੁਸੀਂ ਬਿਨਾਂ ਪਲੇਟਫਾਰਮ ਟਿਕਟ ਦੇ ਰੇਲਵੇ ਸਟੇਸ਼ਨ ‘ਤੇ ਫੜੇ ਜਾਂਦੇ ਹੋ, ਤਾਂ ਅਜਿਹੀ ਸਥਿਤੀ ‘ਚ ਤੁਹਾਨੂੰ ਘੱਟੋ-ਘੱਟ 250 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਪ੍ਰਕਾਸ਼ਿਤ : 24 ਅਗਸਤ 2024 06:14 PM (IST)