ਬੰਗਲਾਦੇਸ਼ ਦੀ ਨਵੀਂ ਸਰਕਾਰ ਭਾਰਤ ਵਿਰੁੱਧ ਲਗਾਤਾਰ ਜ਼ਹਿਰੀਲੇ ਬਿਆਨ ਦੇ ਰਹੀ ਹੈ। ਮੁਹੰਮਦ ਯੂਨਸ ਦੇ ਭਾਰਤ ਵਿਰੋਧੀ ਰਵੱਈਏ ਨੂੰ ਭਾਰਤ ਦੇ ਦੁਸ਼ਮਣ ਮੁਲਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਖਬਰ ਨੇ ਹਲਚਲ ਮਚਾ ਦਿੱਤੀ ਹੈ। ਬੰਗਲਾਦੇਸ਼ ਨੂੰ ਦਸੰਬਰ ਦੇ ਪਹਿਲੇ ਤਿੰਨ ਹਫ਼ਤਿਆਂ ਵਿੱਚ 2 ਬਿਲੀਅਨ ਡਾਲਰ ਦੇ ਵਿਦੇਸ਼ੀ ਰੈਮਿਟੈਂਸ ਪ੍ਰਾਪਤ ਹੋਏ। ਬੰਗਲਾਦੇਸ਼ ਦੀ ਮੁਦਰਾ ਵਿੱਚ ਇਹ ਰਕਮ ਲਗਭਗ 24,000 ਕਰੋੜ ਰੁਪਏ ਹੈ। ਬੰਗਲਾਦੇਸ਼ ਦੇ ਅਖਬਾਰ ਡੇਲੀ ਆਬਜ਼ਰਵਰ ਦੀ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ।