ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਸਾਰਿਆਂ ਦੇ ਪਸੰਦੀਦਾ ”ਸ਼ਕਤੀਮਾਨ” ਯਾਨੀ ਮੁਕੇਸ਼ ਖੰਨਾ ਨੇ ਰਣਬੀਰ ਕਪੂਰ ਬਾਰੇ ਟਿੱਪਣੀ ਕੀਤੀ ਹੈ। ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਾਲੀਵੁੱਡ ਅਤੇ ਅੱਜ ਦੀਆਂ ਹਸਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਰਣਬੀਰ ਕਪੂਰ ਬਹੁਤ ਵਧੀਆ ਅਭਿਨੇਤਾ ਹਨ, ਪਰ ਉਨ੍ਹਾਂ ਨੂੰ ‘ਰਾਮਾਇਣ’ ਵਿੱਚ ਭਗਵਾਨ ਰਾਮ ਵਰਗੇ ਪਵਿੱਤਰ ਅਤੇ ਆਦਰਸ਼ ਕਿਰਦਾਰ ਵਜੋਂ ਪੇਸ਼ ਕਰਨਾ ਸਹੀ ਫੈਸਲਾ ਨਹੀਂ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਰਮਾਇਣ’ ਵਰਗੀ ਪਵਿੱਤਰ ਕਹਾਣੀ ਅਤੇ ਭਗਵਾਨ ‘ਰਾਮ’ ਵਰਗੇ ਦੈਵੀ ਪਾਤਰ ਲਈ ਅਜਿਹੇ ਅਦਾਕਾਰ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਜੋ ਉਸ ਪਾਤਰ ਦੀ ਸ਼ੁੱਧਤਾ ਨੂੰ ਆਪਣੇ ਜੀਵਨ ਵਿੱਚ ਵੀ ਨਿਭਾ ਸਕੇ। ਉਸ ਦਾ ਮੰਨਣਾ ਹੈ ਕਿ ਭਾਵੇਂ ਰਣਬੀਰ ਕਪੂਰ ਇੱਕ ਚੰਗਾ ਅਭਿਨੇਤਾ ਹੈ, ਪਰ ਉਸ ਦੀ ਜਨਤਕ ਛਵੀ ਅਤੇ ਉਸ ਨੇ ਪਿਛਲੀਆਂ ਫ਼ਿਲਮਾਂ ਵਿੱਚ ਨਿਭਾਏ ਕਿਰਦਾਰ ਉਸ ਲਈ ਭਗਵਾਨ “ਰਾਮ” ਵਰਗੀ ਆਦਰਸ਼ਵਾਦੀ ਭੂਮਿਕਾ ਨਿਭਾਉਣ ਲਈ ਢੁਕਵੇਂ ਨਹੀਂ ਹਨ।