ਕੇਂਦਰ ਸਰਕਾਰ ਨੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਸੰਸਦ ਦਾ ਮਾਨਸੂਨ ਸੈਸ਼ਨ 22 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ 12 ਅਗਸਤ ਨੂੰ ਖਤਮ ਹੋਵੇਗਾ। ਇਸ ਬੈਠਕ ‘ਚ ਹਿੱਸਾ ਲੈਣ ਲਈ ਰਾਜਨਾਥ ਸਿੰਘ, ਜੇਪੀ ਨੱਡਾ, ਅਨੁਪ੍ਰਿਆ ਪਟੇਲ, ਚਿਰਾਗ ਪਾਸਵਾਨ, ਤਿਰੂਚੀ ਸ਼ਿਵ ਨੇਤਾ ਪਹੁੰਚੇ ਹਨ। ਉਨ੍ਹਾਂ ਤੋਂ ਇਲਾਵਾ ਸਪਾ ਦੇ ਰਾਮ ਗੋਪਾਲ ਯਾਦਵ ਅਤੇ ਸੀਪੀਆਈ (ਐਮਐਲ) ਆਗੂ ਰਾਜਾ ਰਾਮ ਸਿੰਘ ਪਹੁੰਚੇ ਹਨ।