ਵਿਧਾਨ ਸਭਾ ਚੋਣਾਂ 2024: ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਅਤੇ ਹਰਿਆਣਾ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਜੰਮੂ-ਕਸ਼ਮੀਰ ‘ਚ ਸੀਟਾਂ ਵਧਾ ਕੇ 90 ਕਰ ਦਿੱਤੀਆਂ ਗਈਆਂ ਹਨ, ਇੱਥੇ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ‘ਚ ਵੋਟਿੰਗ ਹੋਵੇਗੀ। ਹਰਿਆਣਾ ਦੀਆਂ 90 ਸੀਟਾਂ ‘ਤੇ 1 ਅਕਤੂਬਰ, 2024 ਨੂੰ ਇਕੋ ਪੜਾਅ ‘ਚ ਵੋਟਿੰਗ ਹੋਵੇਗੀ। ਦੋਵਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ।
ਚੋਣ ਕਮਿਸ਼ਨ ਮੁਤਾਬਕ ਹੁਣ ਜੰਮੂ ਵਿੱਚ 43 ਅਤੇ ਕਸ਼ਮੀਰ ਵਿੱਚ 47 ਸੀਟਾਂ ਹੋਣਗੀਆਂ, ਜਦੋਂ ਕਿ ਲੱਦਾਖ ਵਿੱਚ ਕੋਈ ਵਿਧਾਨ ਸਭਾ ਨਹੀਂ ਹੈ। ਜੰਮੂ ਖੇਤਰ ਵਿੱਚ ਸਾਂਬਾ, ਕਠੂਆ, ਰਾਜੌਰੀ, ਕਿਸ਼ਤਵਾੜ, ਡੋਡਾ ਅਤੇ ਊਧਮਪੁਰ ਵਿੱਚ ਇੱਕ-ਇੱਕ ਸੀਟ ਵਧਾਈ ਗਈ ਹੈ। ਕਸ਼ਮੀਰ ਖੇਤਰ ਦੇ ਕੁਪਵਾੜਾ ਵਿੱਚ ਇੱਕ ਸੀਟ ਦਾ ਵਾਧਾ ਕੀਤਾ ਗਿਆ ਹੈ। ਚੋਣ ਕਮਿਸ਼ਨ ਮੁਤਾਬਕ ਜੰਮੂ-ਕਸ਼ਮੀਰ ‘ਚ ਇਸ ਸਮੇਂ 87.09 ਲੱਖ ਵੋਟਰ ਹਨ, ਜਿਨ੍ਹਾਂ ‘ਚੋਂ 20 ਲੱਖ ਤੋਂ ਵੱਧ ਨੌਜਵਾਨ ਹਨ। ਜੰਮੂ-ਕਸ਼ਮੀਰ ਵਿੱਚ ਵੋਟਰ ਸੂਚੀ 20 ਅਗਸਤ 2024 ਨੂੰ ਜਾਰੀ ਕੀਤੀ ਜਾਵੇਗੀ।
ਚੋਣ ਕਮਿਸ਼ਨ ਮੁਤਾਬਕ ਜੰਮੂ-ਕਸ਼ਮੀਰ ‘ਚ ਇਸ ਸਮੇਂ 87.09 ਲੱਖ ਵੋਟਰ ਹਨ, ਜਿਨ੍ਹਾਂ ‘ਚੋਂ 20 ਲੱਖ ਤੋਂ ਵੱਧ ਨੌਜਵਾਨ ਹਨ। ਜੰਮੂ-ਕਸ਼ਮੀਰ ਵਿੱਚ ਵੋਟਰ ਸੂਚੀ 20 ਅਗਸਤ 2024 ਨੂੰ ਜਾਰੀ ਕੀਤੀ ਜਾਵੇਗੀ। ਜੰਮੂ-ਕਸ਼ਮੀਰ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਲਈ ਨਾਮਜ਼ਦਗੀ ਦੀ ਆਖਰੀ ਮਿਤੀ 27 ਅਗਸਤ 2024 ਹੈ। ਨਾਮਜ਼ਦਗੀਆਂ ਦੀ ਪੜਤਾਲ ਦੀ ਆਖਰੀ ਮਿਤੀ 28 ਅਗਸਤ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 30 ਅਗਸਤ ਹੈ। ਇਸ ਤੋਂ ਬਾਅਦ 18 ਸਤੰਬਰ 2024 ਨੂੰ ਪਹਿਲੇ ਪੜਾਅ ਦੀਆਂ ਚੋਣਾਂ ਹੋਣਗੀਆਂ।
ਜੰਮੂ-ਕਸ਼ਮੀਰ ‘ਚ ਦੂਜੇ ਪੜਾਅ ਦੀ ਵੋਟਿੰਗ 25 ਸਤੰਬਰ ਨੂੰ ਹੋਵੇਗੀ। ਦੂਜੇ ਪੜਾਅ ਲਈ ਨਾਮਜ਼ਦਗੀ ਦੀ ਆਖਰੀ ਮਿਤੀ 5 ਸਤੰਬਰ ਹੈ। ਪੜਤਾਲ ਦੀ ਆਖਰੀ ਮਿਤੀ 6 ਸਤੰਬਰ ਹੈ ਅਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 9 ਸਤੰਬਰ 2024 ਹੈ।