ਹਨੀ ਸਿੰਘ ਅਤੇ ਬਾਦਸ਼ਾਹ ਦੀ ਦੁਸ਼ਮਣੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦੋਵਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਹੈ। ਹਾਲ ਹੀ ਵਿੱਚ, ਹਨੀ ਸਿੰਘ ਨੇ ਇੰਡੀਆਜ਼ ਬੈਸਟ ਡਾਂਸਰ ਬਨਾਮ ਸੁਪਰ ਡਾਂਸਰ: ਚੈਂਪੀਅਨਜ਼ ਕਾ ਟਸ਼ਨ ਵਿੱਚ ਕਿਹਾ ਕਿ ਉਹ ਆਪਣੇ ਆਪ ਨੂੰ ਇੱਕ ਛੋਟਾ ਗਾਇਕ ਅਤੇ ਰੈਪਰ ਸਮਝਦਾ ਹੈ। ਉਸ ਨੇ ਕਿਹਾ ਕਿ ਇਸ ਇੰਡਸਟਰੀ ‘ਚ ਮੇਰੇ ਤੋਂ ਚੰਗੇ ਅਤੇ ਮੇਰੇ ਤੋਂ ਘੱਟ ਚੰਗੇ ਲੋਕ ਤਾਂ ਬਹੁਤ ਹਨ ਪਰ ਮੇਰੇ ਵਰਗਾ ਗਾਣਾ ਅਤੇ ਰੈਪ ਕਰਨ ਵਾਲਾ ਕੋਈ ਨਹੀਂ ਹੈ। ਹਨੀ ਸਿੰਘ ਨੇ ਇਹ ਵੀ ਕਿਹਾ ਕਿ ਇੰਡਸਟਰੀ ਵਿੱਚ ਕਈ ਗਾਇਕ ਉਨ੍ਹਾਂ ਦੀ ਰਚਨਾ ਹਨ। "ਉਹੀ ਮੇਰੀ ਨਸਲ ਹੈ, ਜਿਹੜੇ ਕਦੇ ਹੁੱਲੜਬਾਜ਼ੀ ਕਰਦੇ ਸਨ"