ਮਸ਼ਹੂਰ ਭਾਰਤੀ ਅਭਿਨੇਤਰੀ ਰਸਿਕਾ ਦੁਗਲ ਨਾਲ ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ‘ਮਿਰਜ਼ਾਪੁਰ’, ‘ਦਿੱਲੀ ਕ੍ਰਾਈਮ’ ਵਰਗੀਆਂ ਲੜੀਵਾਰਾਂ ‘ਚ ਮਿਲੀਆਂ ਭੂਮਿਕਾਵਾਂ ਬਾਰੇ ਦੱਸਿਆ। ਉਸਨੇ ਬੀਬੀਸੀ ਨਾਲ ਕੀਤੇ ਸ਼ੋਅ ਬਾਰੇ ਵੀ ਦੱਸਿਆ। ਆਪਣੇ ਸਹਿ-ਅਦਾਕਾਰਾਂ ਦਾ ਜ਼ਿਕਰ ਕਰਦਿਆਂ ਉਸਨੇ ਕਿਹਾ ਕਿ ਉਸਨੇ ਪੰਕਜ ਤ੍ਰਿਪਾਠੀ, ਮਨੋਜ ਬਾਜਪਾਈ, ਇਰਫਾਨ ਖਾਨ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਹਨ। ਰਸਿਕਾ ਨੇ ‘ਨੋ ਸਮੋਕਿੰਗ’, ‘ਔਰੰਗਜ਼ੇਬ’, ‘ਕਿਸਾ’, ‘ਟਰੇਨ ਸਟੇਸ਼ਨ’, ‘ਤੂ ਹੈ ਮੇਰਾ ਸੰਡੇ’ ਅਤੇ ‘ਹਾਮਿਦ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਰਸਿਕਾ ਨੇ ਨਿਰਦੇਸ਼ਕਾਂ ਬਾਰੇ ਕੀ ਕਿਹਾ, ਜ਼ਿਆਦਾ ਫਿਲਮਾਂ ਦੇਣ ‘ਤੇ ਕਿਉਂ ਉਠਾਏ ਸਵਾਲ?