ਅੰਬੇਡਕਰ ਦੇ ਨਾਂ ‘ਤੇ ਸ਼ੁਰੂ ਹੋਇਆ ਨਵਾਂ ਸੰਘਰਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਸ ਸੰਘਰਸ਼ ਦੇ ਕੇਂਦਰ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਹ ਬਿਆਨ ਹੈ, ਜੋ ਉਨ੍ਹਾਂ ਮੰਗਲਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਦਿੱਤਾ ਸੀ। ਉਸ ਬਿਆਨ ਨੂੰ ਵਿਰੋਧੀ ਧਿਰ ਨੇ ਅੰਬੇਡਕਰ ਦਾ ਅਪਮਾਨ ਕਰਾਰ ਦਿੰਦਿਆਂ ਸੰਸਦ ਤੋਂ ਲੈ ਕੇ ਸੜਕਾਂ ਤੱਕ ਮੋਰਚਾ ਖੋਲ੍ਹ ਦਿੱਤਾ ਹੈ।