ਸਟਾਕ ਮਾਰਕੀਟ 26 ਜੂਨ 2024 ਨੂੰ ਬੰਦ: ਭਾਰਤੀ ਸ਼ੇਅਰ ਬਾਜ਼ਾਰ ਲਈ ਬੁੱਧਵਾਰ ਦਾ ਕਾਰੋਬਾਰੀ ਸੈਸ਼ਨ ਵੀ ਸ਼ਾਨਦਾਰ ਰਿਹਾ। ਬੀ.ਐੱਸ.ਈ. ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਫਿਰ ਰਿਕਾਰਡ ਉਚਾਈ ਨੂੰ ਛੂਹਣ ‘ਚ ਕਾਮਯਾਬ ਰਿਹਾ। ਬਾਜ਼ਾਰ ‘ਚ ਇਸ ਵਾਧੇ ਦਾ ਸਿਹਰਾ ਰਿਲਾਇੰਸ ਇੰਡਸਟਰੀਜ਼ ਨੂੰ ਜਾਂਦਾ ਹੈ, ਜਿਸ ਦੇ ਸਟਾਕ ‘ਚ 3.87 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਬੈਂਕਿੰਗ ਸਟਾਕਾਂ ‘ਚ ਲਗਾਤਾਰ ਤੀਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ ਹੈ। ਅੱਜ ਦੇ ਕਾਰੋਬਾਰ ਦੇ ਅੰਤ ‘ਚ ਬੀ.ਐੱਸ.ਈ. ਦਾ ਸੈਂਸੈਕਸ 621 ਅੰਕਾਂ ਦੇ ਉਛਾਲ ਨਾਲ 78,674 ਅੰਕਾਂ ਦੇ ਨਵੇਂ ਇਤਿਹਾਸਕ ਉੱਚੇ ਪੱਧਰ ‘ਤੇ ਬੰਦ ਹੋਇਆ, ਜਦਕਿ ਨਿਫਟੀ 147 ਅੰਕਾਂ ਦੇ ਵਾਧੇ ਨਾਲ 23,869 ਅੰਕਾਂ ਦੇ ਰਿਕਾਰਡ ਪੱਧਰ ‘ਤੇ ਬੰਦ ਹੋਇਆ।
ਮਾਰਕੀਟ ਕੈਪ ਵਿੱਚ ਵਾਧਾ
ਭਾਰਤੀ ਸ਼ੇਅਰ ਬਾਜ਼ਾਰ ‘ਚ ਰਿਕਾਰਡ ਵਾਧੇ ਕਾਰਨ ਬਾਜ਼ਾਰ ਪੂੰਜੀਕਰਣ ‘ਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ‘ਤੇ ਸੂਚੀਬੱਧ ਸ਼ੇਅਰਾਂ ਦਾ ਬਾਜ਼ਾਰ ਪੂੰਜੀਕਰਣ 436.97 ਲੱਖ ਕਰੋੜ ਰੁਪਏ ‘ਤੇ ਬੰਦ ਹੋਇਆ, ਜੋ ਪਿਛਲੇ ਵਪਾਰਕ ਸੈਸ਼ਨ ‘ਚ 435.75 ਲੱਖ ਕਰੋੜ ਰੁਪਏ ਸੀ। ਅੱਜ ਦੇ ਸੈਸ਼ਨ ‘ਚ ਮਾਰਕੀਟ ਕੈਪ ‘ਚ 1.22 ਲੱਖ ਕਰੋੜ ਰੁਪਏ ਦਾ ਉਛਾਲ ਦੇਖਣ ਨੂੰ ਮਿਲਿਆ।
ਸੈਕਟਰੋਲ ਅਪਡੇਟ
ਐਨਰਜੀ ਐੱਫ.ਐੱਮ.ਸੀ.ਜੀ. ਸਟਾਕਾਂ ਨੇ ਬਾਜ਼ਾਰ ‘ਚ ਅੱਜ ਦੇ ਵਾਧੇ ‘ਚ ਵੱਡੀ ਭੂਮਿਕਾ ਨਿਭਾਈ ਹੈ। ਦੋਵੇਂ ਸੈਕਟਰ ਤੇਜ਼ੀ ਨਾਲ ਬੰਦ ਹੋਏ। ਇਸ ਤੋਂ ਇਲਾਵਾ ਫਾਰਮਾ, ਮੀਡੀਆ, ਇਨਫਰਾ, ਬੈਂਕਿੰਗ ਅਤੇ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰਾਂ ‘ਚ ਤੇਜ਼ੀ ਨਾਲ ਬੰਦ ਹੋਇਆ। ਜਦੋਂ ਕਿ ਆਈਟੀ, ਆਟੋ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲ ਅਤੇ ਰੀਅਲ ਅਸਟੇਟ ਸੈਕਟਰ ਦੇ ਸਟਾਕ ਗਿਰਾਵਟ ਨਾਲ ਬੰਦ ਹੋਏ। ਸਮਾਲ ਕੈਪ ਇੰਡੈਕਸ ਵਾਧੇ ਦੇ ਨਾਲ ਬੰਦ ਹੋਇਆ ਹੈ ਜਦੋਂ ਕਿ ਮਿਡ ਕੈਪ ਸ਼ੇਅਰਾਂ ਦਾ ਸੂਚਕਾਂਕ ਗਿਰਾਵਟ ਨਾਲ ਬੰਦ ਹੋਇਆ ਹੈ। ਬੀਐਸਈ ‘ਤੇ 4008 ਸ਼ੇਅਰਾਂ ਦਾ ਕਾਰੋਬਾਰ ਹੋਇਆ ਜਿਸ ਵਿੱਚ 1911 ਸ਼ੇਅਰ ਵਧੇ ਅਤੇ 1971 ਸ਼ੇਅਰ ਘਾਟੇ ਨਾਲ ਬੰਦ ਹੋਏ। 333 ਸਟਾਕ ਅੱਪਰ ਸਰਕਟ ‘ਤੇ ਬੰਦ ਹੋਏ ਅਤੇ 195 ਲੋਅਰ ਸਰਕਟ ‘ਤੇ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 18 ਵਧੇ ਅਤੇ 12 ਘਾਟੇ ਨਾਲ ਬੰਦ ਹੋਏ।