ਕਾਂਗਰਸੀ ਵਿਧਾਇਕ ‘ਤੇ ED ਦਾ ਛਾਪਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ (6 ਅਗਸਤ) ਨੂੰ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸੀ ਵਿਧਾਇਕ ਰਘੁਬੀਰ ਬਾਲੀ ਦੇ ਘਰ ਛਾਪਾ ਮਾਰਿਆ। ਈਡੀ ਦੀ ਟੀਮ ਨੇ ਹਿਮਾਚਲ ਦੇ ਕਾਂਗੜਾ ਸਥਿਤ ਵਿਧਾਇਕ ਦੇ ਘਰ ‘ਮਜ਼ਦੂਰ ਕੁਟੀਆ’ ‘ਤੇ ਛਾਪਾ ਮਾਰਿਆ ਹੈ। ਜਾਂਚ ਏਜੰਸੀ ਦੀ ਕਾਰਵਾਈ ਬਾਰੇ ਕਾਂਗਰਸੀ ਵਿਧਾਇਕ ਬਾਲੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਮੌਜੂਦ ਹਰ ਚੀਜ਼ ਦਾ ਹਿਸਾਬ-ਕਿਤਾਬ ਰੱਖਿਆ ਗਿਆ ਹੈ ਅਤੇ ਉਹ ਚੈੱਕ ਰਾਹੀਂ ਆਪਣੇ ਪਾਲਤੂ ਜਾਨਵਰਾਂ ਲਈ ਭੋਜਨ ਦਾ ਆਰਡਰ ਵੀ ਦਿੰਦੇ ਹਨ।