ਸੋਨੂੰ ਸੂਦ ਦੀ ਫਿਲਮ ਫਤਿਹ ਅੱਜ 10 ਜਨਵਰੀ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਹ ਇੱਕ ਐਕਸ਼ਨ ਫਿਲਮ ਹੈ ਜਿਸ ਦਾ ਨਿਰਦੇਸ਼ਨ ਖੁਦ ਸੋਨੂੰ ਸੂਦ ਨੇ ਕੀਤਾ ਹੈ। ਇਸ ਧਮਾਕੇਦਾਰ ਐਕਸ਼ਨ-ਡਰਾਮਾ ਫਿਲਮ ‘ਚ ਸੋਨੂੰ ਸੂਦ ਦੇ ਨਾਲ-ਨਾਲ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਵੀ ਮੁੱਖ ਭੂਮਿਕਾ ‘ਚ ਨਜ਼ਰ ਆ ਰਹੀ ਹੈ। ਸੋਨੂੰ ਸੂਦ ਨੇ ਫਿਲਮ ਫਤਿਹ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਹੈ। ਸੋਨੂੰ ਸੂਦ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਐਕਸ਼ਨ ਦੇ ਨਾਲ-ਨਾਲ ਫਿਲਮ ਦੀ ਕਹਾਣੀ ਵੀ ਬਹੁਤ ਟਾਈਟ ਹੈ, ਜੋ ਤੁਹਾਨੂੰ ਅੰਤ ਤੱਕ ਰੁਝੇ ਰੱਖਣ ਦਾ ਕੰਮ ਕਰਦੀ ਹੈ। ਸੋਨੂੰ ਸੂਦ ਨੂੰ ਅਦਾਕਾਰ ਅਤੇ ਨਿਰਦੇਸ਼ਕ ਦੇ ਤੌਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।