UGC NET ਪ੍ਰੀਖਿਆ 2024: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC NET ਦੀ ਨਵੀਂ ਪ੍ਰੀਖਿਆ ਲਈ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। UGC NET ਜੂਨ 2024 ਦੀ ਪ੍ਰੀਖਿਆ 21 ਅਗਸਤ 2024 ਤੋਂ 04 ਸਤੰਬਰ 2024 ਵਿਚਕਾਰ ਆਯੋਜਿਤ ਕੀਤੀ ਜਾਵੇਗੀ। ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਆਧਾਰਿਤ ਪ੍ਰੀਖਿਆਵਾਂ ਹੋਣਗੀਆਂ।
NCET 2024 ਦੀ ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ। ਸੰਯੁਕਤ CSIR UGC NET 25 ਤੋਂ 27 ਜੁਲਾਈ ਤੱਕ ਕਰਵਾਏ ਜਾਣਗੇ, ਜਦੋਂ ਕਿ UGC NET ਜੂਨ 2024 21 ਅਗਸਤ ਤੋਂ 4 ਸਤੰਬਰ ਤੱਕ ਕਰਵਾਏ ਜਾਣਗੇ। ਇਸ ਦੌਰਾਨ, ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੂਏਟ ਪ੍ਰਵੇਸ਼ ਪ੍ਰੀਖਿਆ (ਏ.ਆਈ.ਏ.ਪੀ.ਜੀ.ਈ.ਟੀ.) 2024 ਪਹਿਲਾਂ ਨਿਰਧਾਰਤ ਕੀਤੇ ਅਨੁਸਾਰ 6 ਜੁਲਾਈ ਨੂੰ ਹੋਵੇਗੀ।
ਏਜੰਸੀ ਨੇ ਕੀ ਕਿਹਾ?
ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਕਿ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐਨਸੀਈਟੀ), ਜੋ ਪਹਿਲਾਂ ਮੁਲਤਵੀ ਕੀਤਾ ਗਿਆ ਸੀ, ਹੁਣ 10 ਜੁਲਾਈ ਨੂੰ ਲਿਆ ਜਾਵੇਗਾ। ਸੰਯੁਕਤ CSIR-UGC NET ਪ੍ਰੀਖਿਆ 25 ਤੋਂ 27 ਜੁਲਾਈ ਤੱਕ ਕਰਵਾਈ ਜਾਵੇਗੀ। ਏਜੰਸੀ ਨੇ ਕਿਹਾ ਕਿ ਯੂਜੀਸੀ-ਨੈੱਟ ਪ੍ਰੀਖਿਆਵਾਂ 21 ਅਗਸਤ ਤੋਂ 4 ਸਤੰਬਰ ਤੱਕ ਨਵੇਂ ਸਿਰੇ ਤੋਂ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆ 18 ਜੂਨ ਨੂੰ ਰੱਖੀ ਗਈ ਸੀ, ਪਰ ਇਕ ਦਿਨ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।