ਪਾਕਿਸਤਾਨ ਬੱਸ ਹਾਦਸਾ: ਪਾਕਿਸਤਾਨ ‘ਚ ਐਤਵਾਰ ਨੂੰ ਦੋ ਵੱਖ-ਵੱਖ ਬੱਸ ਹਾਦਸਿਆਂ ‘ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਜ਼ਖਮੀ ਹੋ ਗਏ। ਪਹਿਲਾ ਸੜਕ ਹਾਦਸਾ ਦੱਖਣ-ਪੱਛਮੀ ਪਾਕਿਸਤਾਨ ਵਿੱਚ ਵਾਪਰਿਆ, ਜਿੱਥੇ ਸ਼ੀਆ ਮੁਸਲਮਾਨ ਸ਼ਰਧਾਲੂਆਂ ਨਾਲ ਭਰੀ ਬੱਸ ਨਾਲੇ ਵਿੱਚ ਡਿੱਗ ਗਈ। ਇਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਈਰਾਨ ਤੋਂ ਪਰਤ ਰਹੇ ਸਨ। ਕੁਝ ਘੰਟਿਆਂ ਬਾਅਦ, ਪਾਕਿਸਤਾਨੀ ਪੰਜਾਬ ਸੂਬੇ ਵਿੱਚ ਇੱਕ ਹੋਰ ਬੱਸ ਨਾਲੇ ਵਿੱਚ ਡਿੱਗ ਗਈ, ਜਿਸ ਵਿੱਚ 23 ਲੋਕਾਂ ਦੀ ਮੌਤ ਹੋ ਗਈ।