ਸੋਨਮ ਕਪੂਰ- ਇਸ ਲਿਸਟ ‘ਚ ਸਭ ਤੋਂ ਪਹਿਲਾਂ ਨਾਂ ਬਾਲੀਵੁੱਡ ਦੀ ਫੈਸ਼ਨ ਦੀਵਾ ਸੋਨਮ ਕਪੂਰ ਦਾ ਹੈ। ਜਿਸ ਦਾ ਵਿਆਹ ਆਨੰਦ ਆਹੂਜਾ ਨਾਲ ਹੋਇਆ ਹੈ। ਸੋਨਮ ਆਪਣੇ ਵਿਆਹ ਸਮਾਗਮ ‘ਚ ਮਾਂ ਸੁਨੀਤਾ ਕਪੂਰ ਦੀ ਸਾੜੀ ‘ਚ ਨਜ਼ਰ ਆਈ ਸੀ। ਉਸ ਨੇ ਇਸ ਲਈ ਆਪਣੀ ਮਾਂ ਦਾ ਵੀ ਧੰਨਵਾਦ ਕੀਤਾ।
ਗੁਲ ਪਨਾਗ – ਬਾਲੀਵੁੱਡ ਅਦਾਕਾਰਾ ਗੁਲ ਪਨਾਗ ਨੇ ਵੀ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਮਾਂ ਦਾ ਲਹਿੰਗਾ ਪਹਿਨਿਆ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਸਾਲ 2011 ਵਿੱਚ ਪਾਇਲਟ ਰਿਸ਼ੀ ਅਟਾਰੀ ਨਾਲ ਵਿਆਹ ਕੀਤਾ ਸੀ।
ਯਾਮੀ ਗੌਤਮ- ਅਭਿਨੇਤਰੀ ਯਾਮੀ ਗੌਤਮ ਦਾ ਵਿਆਹ ਬਹੁਤ ਸਾਦਗੀ ਨਾਲ ਹੋਇਆ। ਅਭਿਨੇਤਰੀ ਨੇ ਵਿਆਹ ਵਿੱਚ ਆਪਣੀ ਮਾਂ ਦੀ ਸਿਲਕ ਸਾੜ੍ਹੀ ਪਹਿਨੀ ਸੀ। ਜਿਸ ਨੂੰ ਉਸਨੇ ਰਵਾਇਤੀ ਪਹਾੜੀ ਗਹਿਣਿਆਂ ਨਾਲ ਪਹਿਨਿਆ ਸੀ।
ਕਰੀਨਾ ਕਪੂਰ- ਅਭਿਨੇਤਰੀ ਕਰੀਨਾ ਕਪੂਰ ਦਾ ਨਾਂ ਵੀ ਇਸ ਲਿਸਟ ‘ਚ ਹੈ। ਅਭਿਨੇਤਰੀ ਨੇ ਆਪਣੇ ਵਿਆਹ ਦੀ ਰਿਸੈਪਸ਼ਨ ‘ਤੇ ਆਪਣੀ ਸੱਸ ਸ਼ਰਮੀਲਾ ਟੈਗੋਰ ਦੇ ਵਿਆਹ ਦੀ ਪੋਸ਼ਾਕ ਪਹਿਨੀ ਸੀ।
ਕ੍ਰਿਤੀ ਖਰਬੰਦਾ – ਅਭਿਨੇਤਰੀ ਕ੍ਰਿਤੀ ਖਰਬੰਦਾ ਨੇ ਇਸ ਸਾਲ ਅਭਿਨੇਤਾ ਪੁਲਕਿਤ ਸਮਰਾਟ ਨਾਲ ਵਿਆਹ ਕਰਵਾ ਲਿਆ ਹੈ। ਇਸ ਦੇ ਨਾਲ ਹੀ, ਆਪਣੇ ਚੂੜੇ ਦੀ ਰਸਮ ਵਿੱਚ, ਅਭਿਨੇਤਰੀ ਨੇ ਸਾੜੀ ਦੇ ਨਾਲ ਆਪਣੀ ਦਾਦੀ ਦਾ ਹਾਰ ਅਤੇ ਆਪਣੀ ਮਾਂ ਦਾ ਵਿਆਹ ਦਾ ਸਕਾਰਫ ਵੀ ਲਿਆ ਸੀ।
ਸੋਨਾਕਸ਼ੀ ਸਿਨਹਾ- ਸੋਨਾਕਸ਼ੀ ਸਿਨਹਾ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬੀਤੇ ਦਿਨ ਯਾਨੀ 23 ਜੂਨ ਨੂੰ ਅਦਾਕਾਰ ਜ਼ਹੀਰ ਇਕਬਾਲ ਨਾਲ ਰਜਿਸਟਰਡ ਵਿਆਹ ਕਰਵਾ ਲਿਆ ਹੈ।
ਆਪਣੇ ਵਿਆਹ ਨੂੰ ਹੋਰ ਖਾਸ ਬਣਾਉਣ ਲਈ, ਸੋਨਾਕਸ਼ੀ ਨੇ ਆਪਣੀ ਮਾਂ ਦੀ ਵਿੰਟੇਜ ਸਾੜੀ ਅਤੇ ਗਹਿਣੇ ਪਹਿਨੇ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਪ੍ਰਕਾਸ਼ਿਤ: 24 ਜੂਨ 2024 04:17 PM (IST)