ਜਾਪਾਨ ਮਿਜ਼ਾਈਲ ਚੇਤਾਵਨੀ: ਸੋਮਵਾਰ (27 ਮਈ) ਨੂੰ ਉੱਤਰੀ ਕੋਰੀਆ ਵੱਲੋਂ ਮਿਜ਼ਾਈਲ ਦਾਗੀ ਜਾਣ ਤੋਂ ਬਾਅਦ ਜਾਪਾਨ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਜਾਪਾਨ ਸਰਕਾਰ ਨੇ ‘ਜੇ ਅਲਰਟ’ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।
ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਉੱਤਰੀ ਕੋਰੀਆ ਵੱਲੋਂ ਮਿਜ਼ਾਈਲ ਦਾਗੀ ਗਈ ਹੈ। ਸਾਰਿਆਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਇਮਾਰਤ ਜਾਂ ਜ਼ਮੀਨਦੋਜ਼ ਥਾਵਾਂ ‘ਤੇ ਪਨਾਹ ਲੈਣ।
ਹਾਲਾਂਕਿ, ਅਲਰਟ ਜਾਰੀ ਕਰਨ ਦੇ 30 ਮਿੰਟਾਂ ਦੇ ਅੰਦਰ ਇਹ ਨਿਰਦੇਸ਼ ਵਾਪਸ ਲੈ ਲਿਆ ਗਿਆ ਸੀ। ਬਾਅਦ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਮਿਜ਼ਾਈਲ ਦੇ ਜਾਪਾਨ ਤੱਕ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਕਾਰਨ ਜਾਰੀ ਕੀਤਾ ਗਿਆ ਅਲਰਟ ਵਾਪਸ ਲਿਆ ਜਾ ਰਿਹਾ ਹੈ।
ਮੀਡੀਆ ਸੰਗਠਨ ਨਿਊਜ਼ ਵੀਕ ਦੀ ਰਿਪੋਰਟ ਮੁਤਾਬਕ ਜਾਪਾਨ ਦੀ ਨਿਊਜ਼ ਵੈੱਬਸਾਈਟ NHK Reports ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਲਾਂਚ ਕੀਤੀ ਗਈ ਮਿਜ਼ਾਈਲ ਰਾਡਾਰ ਤੋਂ ਗਾਇਬ ਹੋ ਗਈ ਸੀ। ਜਿਸਦਾ ਸਿੱਧਾ ਮਤਲਬ ਹੈ ਕਿ ਇਸਦੀ ਲਾਂਚਿੰਗ ਅਸਫਲ ਰਹੀ।